ਸੈਨਹੋਜ਼ੇ/ਕੈਲੀਫੋਰਨੀਆ/ਏ.ਟੀ.ਨਿਊਜ਼: ਸਥਾਨਕ ਅਮਰੀਕੀ ਪੰਜਾਬੀ ਕਵੀਆਂ ਵੱਲੋਂ ਸਿੱਖ ਗੁਰਦੁਆਰਾ ਸੈਨਹੋਜ਼ੇ ਵਿਖੇ ਹਫਤਾਵਾਰੀ ਦੀਵਾਨਾਂ ਵਿੱਚ ਧਾਰਮਿਕ ਕਵੀ ਦਰਬਾਰ ਸਜਾਇਆ ਗਿਆ। ਪ੍ਰਵਾਨਾ ਵੱਲੋਂ ਵੱਡਾ ਘੱਲੂਘਾਰਾ ਪ੍ਰਤੀ ਮਾਣਮੱਤਾ ਸਿੱਖ ਇਤਿਹਾਸ ਸੁਣਾਉਂਦਿਆਂ ਦੱਸਿਆ ਗਿਆ ਕਿ ਅਹਿਮਦ ਸ਼ਾਹ ਅਬਦਾਲੀ ਨੇ ਮਲੇਰਕੋਟਲਾ ਨੇੜੇ ਕੁੱਪ ਰਹੀੜਾ ਪਿੰਡ ਵਿੱਚ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ। ਇਹ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਕਤਲੇਆਮ ਸੀ। ਇਸ ਜੰਗ ਵਿੱਚ ਸਿੱਖ ਯੋਧਿਆਂ ਨੇ ਬੜੀ ਬਹਾਦਰੀ ਨਾਲ ਲੜਦਿਆਂ ਆਪਣੇ ਪ੍ਰਵਾਰਾ ਦੀ ਵਹੀਰ ਦੀ ਰੱਖਿਆ ਕੀਤੀ। ਇਸ ਜੰਗ ਵਿੱਚ 10,000-30,000 ਦੇ ਕਰੀਬ ਸ਼ਹੀਦੀਆਂ ਹੋਈਆਂ। ਭਾਰੀ ਨੁਕਸਾਨ ਦੇ ਬਾਵਜੂਦ ਸਿੱਖ ਯੋਧਿਆਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਇਸ ਸਾਕੇ ਨੇ ਸਿੱਖਾਂ ਨੂੰ ਹੋਰ ਮਜਬੂਤ ਕੀਤਾ। ਬਾਾਅਦ ਵਿੱਚ ਅਬਦਾਲੀ ਨੂੰ ਕਰਾਰੀ ਟੱਕਰ ਦਿੱਤੀ।
ਧਾਰਮਿਕ ਕਵੀ ਦਰਬਾਰ ਵਿੱਚ ਕਵੀ ਤਰਸੇਮ ਸਿੰਘ ਸੁਮੰਨ, ਜਸਦੀਪ ਸਿੰਘ ਫਰੀਮੌਂਟ, ਤਰਲੋਚਨ ਸਿੰਘ ਦੁਪਾਲਪੁਰੀ, ਪ੍ਰਮਿੰਦਰ ਸਿੰਘ ਪ੍ਰਵਾਨਾ ਨੇ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇੱਕ ਯਾਦਗਾਰੀ ਤਸਵੀਰ ਨਾਲ ਸਮਾਗਮ ਸੰਪੰਨ ਹੋਇਆ।

![]()