ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਸਿੱਖ ਵਕੀਲ ਹਰਮੀਤ ਢਿਲੋਂ , ਜਿਸ ਨੇ ਅਮਰੀਕਾ ਦੇ ਨਿਆਂ ਵਿਭਾਗ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਸੇਵਾਵਾਂ ਨਿਭਾਈਆਂ ਹਨ, ਨੇ ਸਿੱਖ ਤੇ ਭਾਰਤੀ ਡਰਾਈਵਰਾਂ ਨੂੰ ਆਨ ਲਾਈਨ ਨਿਸ਼ਾਨਾ ਬਣਾਏ ਜਾਣ ਦਾ ਵਿਰੋਧ ਕਰਦਿਆਂ ਅਮਰੀਕੀਆਂ ਨੂੰ ਬੇਨਤੀ ਕੀਤੀ ਹੈ ਕਿ ਹਾਲ ਹੀ ਵਿੱਚ ਦੋ ਸੜਕ ਹਾਦਸਿਆਂ ਤੋਂ ਬਾਅਦ, ਜਿਨ੍ਹਾਂ ਵਿੱਚ ਗ਼ੈਰ ਦਸਤਾਵੇਜ਼ੀ ਪਰਵਾਸੀ ਡਰਾਈਵਰ ਸ਼ਾਮਿਲ ਸਨ, ਸਿੱਖ ਡਰਾਈਵਰਾਂ ਨੂੰ ਬਲੀ ਦਾ ਬੱਕਰਾ ਨਾ ਬਣਾਇਆ
ਜਾਵੇ। ਉਨ੍ਹਾਂ ਕਿਹਾ ਕਿ ਕੁਝ ਲੋਕ ਇਨ੍ਹਾਂ ਹਾਦਸਿਆਂ ਨੂੰ ਕਾਨੂੰਨ ਦੀ ਪਾਲਣਾ ਕਰਨ ਵਾਲੇ ਭਾਰਤੀ ਮੂਲ ਦੇ ਡਰਾਈਵਰਾਂ ੳੁੱਪਰ ਹਮਲਾ ਕਰਨ ਲਈ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਤੇ ਹੋਰ ਭਾਰਤੀ ਮੂਲ ਦੇ ਡਰਾਈਵਰ ਮਿਹਨਤੀ ਤੇ ਦੇਸ਼ ਭਗਤ ਹਨ। ਉਨ੍ਹਾਂ ਵਿਚੋਂ ਕੁਝ ਇਥੇ ਹੀ ਪੈਦਾ ਹੋਏ ਹਨ ਜਾਂ ਕਾਨੂੰਨੀ ਢੰਗ ਤਰੀਕੇ ਨਾਲ ਅਮਰੀਕਾ ਆਏ ਹਨ। ਉਨ੍ਹਾਂ ਨੇ ਹਾਦਸਿਆਂ ਉੱਪਰ ਅਫ਼ਸੋਸ ਪ੍ਰਗਟ ਕਰਦਿਆਂ ਇਮੀਗ੍ਰੇਸ਼ਨ ਇਨਫ਼ੋਰਸਮੈਂਟ ਨੂੰ ਕਿਹਾ ਹੈ ਕਿ ਉਹ ਨਸਲੀ ਪਹੁੰਚ ਨਾ ਅਪਣਾਵੇ। ਸੰਘੀ ਕਾਨੂੰਨ ਅਨੁਸਾਰ ਨਸਲੀ ਆਧਾਰ ’ਤੇ ਭੇਦਭਾਵ ਕਰਨਾ ਗ਼ੈਰ ਕਾਨੂੰਨੀ ਹੈ।
![]()
