ਸੀ.ਬੀ.ਆਈ. ਦੇ ਸ਼ਿਕੰਜੇ ਵਿੱਚ ਕਿਵੇਂ ਆਇਆ ਨਸ਼ਾ ਵਿਰੋਧੀ ਮੁਹਿੰਮ ਦਾ ਨਾਇਕ ਡੀ.ਆਈ.ਜੀ. ਭੁੱਲਰ

In ਮੁੱਖ ਖ਼ਬਰਾਂ
October 27, 2025

ਵਾਈ ਕੀਤੀ। ਇਸ ਟੀਮ ਨੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਤੋਂ ਨਸ਼ਾ ਤਸਕਰੀ ਦੇ ਇਲਜ਼ਾਮਾਂ ਵਿੱਚ ਪੁੱਛਗਿੱਛ ਕੀਤੀ ਸੀ। ਲੋਕ ਸੁਆਲ ਕਰਦੇ ਨੇ, ‘ਜੋ ਨਸ਼ੇ ਵਿਰੁੱਧ ਲੜਦਾ ਸੀ, ਉਹ ਰਿਸ਼ਵਤ ਕਿਉਂ ਲੈਂਦਾ ਹੈ?’
ਸਭ ਕੁਝ ਸ਼ੁਰੂ ਹੋਇਆ ਆਕਾਸ਼ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਵਪਾਰੀ ਆਕਾਸ਼ ਬੱਤਾ ਨਾਲ। ਹੈ। 2023 ਵਿੱਚ ਥਾਣਾ ਸਰਹਿੰਦ ਵਿੱਚ ਉਸ ਵਿਰੁੱਧ ਐੱਫਆਈਆਰ ਦਰਜ ਹੋਈ। ਭੁੱਲਰ ਨੇ ਆਪਣੇ ਵਿਚੋਲੇ ਕਿਰਸ਼ਨੂੰ ਰਾਹੀਂ ਕੇਸ ਨਿਪਟਾਉਣ ਲਈ 8 ਲੱਖ ਰੁਪਏ ਅਤੇ ਹਰ ਮਹੀਨੇ ‘ਸੇਵਾ-ਪਾਣੀ’ ਮੰਗਿਆ। ਨਾ ਦੇਣ ’ਤੇ ਧਮਕੀ ਦਿੱਤੀ ਗਈ ਕਿ ਵਪਾਰ ਬਰਬਾਦ ਕਰ ਦਿੱਤਾ ਜਾਵੇਗਾ।, ਨਵੇਂ ਕੇਸ ਵਿੱਚ ਫਸਾ ਦਿੱਤਾ ਜਾਵੇਗਾ।
ਆਕਾਸ਼ ਨੇ 16 ਅਕਤੂਬਰ 2024 ਨੂੰ ਸੀ.ਬੀ.ਆਈ. ਵਿੱਚ ਸ਼ਿਕਾਇਤ ਕੀਤੀ। ਏਜੰਸੀ ਨੇ ਗੁਪਤ ਕਾਲ ਰਿਕਾਰਡ ਕੀਤਾ। ਭੁੱਲਰ ਨੂੰ ਕਹਿੰਦੇ ਸੁਣਿਆ ਗਿਆ, ‘8 ਫੜਨੇ ਨੇ 8’ – ਯਾਨੀ 8 ਲੱਖ ਲੈ ਲਓ। ਚੰਡੀਗੜ੍ਹ ਦੇ ਸੈਕਟਰ 21 ਵਿੱਚ ਜਾਲ ਵਿਛਾਇਆ। ਵਿਚੋਲੇ ਕਿਰਸ਼ਨੂੰ ਰੰਗੇ ਹੱਥੀਂ ਫੜ ਲਿਆ। ਫਿਰ ਭੁੱਲਰ ਨੂੰ ਮੋਹਾਲੀ ਦਫਤਰੋਂ ਗ੍ਰਿਫ਼ਤਾਰ ਕੀਤਾ ਗਿਆ। ਨਾਭਾ ਨਿਵਾਸੀ ਕਿਰਸ਼ਨੂੰ ਨੂੰ ਵੀ ਜੇਲ੍ਹ ਭੇਜ ਦਿੱਤਾ।
ਗ੍ਰਿਫ਼ਤਾਰੀ ਤੋਂ ਬਾਅਦ ਸੀ.ਬੀ.ਆਈ. ਨੇ ਚੰਡੀਗੜ੍ਹ ਸੈਕਟਰ 40 ਦੇ ਘਰ ਵਿੱਚ ਛਾਪਾ ਮਾਰਿਆ। ਤਿੰਨ ਬੈਗ ਅਤੇ ਇੱਕ ਅਟੈਚੀ ਵਿੱਚੋਂ 5 ਕਰੋੜ ਰੁਪਏ ਨਕਦ ਨਿਕਲੇ। ਡੇਢ ਕਿਲੋ ਸੋਨੇ ਦੇ ਗਹਿਣੇ, 22 ਮਹਿੰਗੀਆਂ ਘੜੀਆਂ (ਰੋਲੈਕਸ, ਓਮੇਗਾ), 40 ਬੋਤਲਾਂ ਇੰਪੋਰਟਿਡ ਸ਼ਰਾਬ, ਦੋ ਲਗਜ਼ਰੀ ਗੱਡੀਆਂ (ਮਰਸੀਡੀਜ਼ ਅਤੇ ਆਡੀ) ਦੀਆਂ ਚਾਬੀਆਂ ਮਿਲੀਆਂ। ਡਬਲ-ਬੈਰਲ ਗੰਨ, ਪਿਸਟਲ, ਰਿਵੌਲਵਰ, ਏਅਰ ਗੰਨ ਅਤੇ ਗੋਲੀਆਂ ਵੀ ਫੜੀਆਂ। ਪੰਜਾਬ ਵਿੱਚ 15 ਤੋਂ ਵੱਧ ਜਾਇਦਾਦਾਂ ਦੇ ਕਾਗਜ਼ ਮਿਲੇ, ਜਿਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਸੀ।
ਸਮਰਾਲਾ ਦੇ ਫਾਰਮ ਹਾਊਸ ਵਿੱਚ ਵੀ ਛਾਪਾ ਮਾਰਿਆ। ਇੱਥੋਂ ਹੋਰ ਸਬੂਤ ਮਿਲਣ ਦੀ ਉਮੀਦ ਹੈ। ਸ਼ਰਾਬ ਮਿਲਣ ਨਾਲ ਆਬਕਾਰੀ ਐਕਟ ਤਹਿਤ ਵੱਖਰਾ ਮੁਕੱਦਮਾ ਦਰਜ ਹੋਇਆ। ਸਮੁੱਚੀ ਨਕਦੀ 7.50 ਕਰੋੜ ਹੋ ਗਈ ਹੈ।
ਸੀਬੀਆਈ ਨੇ ਭੁੱਲਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰਨ ਦੀ ਤਿਆਰੀ ਕੀਤੀ ਗਈ ਹੈ। ਉਸ ਦੀ ਤਨਖਾਹ 3.20 ਲੱਖ ਮਹੀਨੇ ਹੈ। ਸਾਲਾਨਾ ਆਮਦਨ 38.44 ਲੱਖ ਦੱਸੀ ਗਈ ਹੈ। ਪਰ ਬਰਾਮਦ ਸੰਪਤੀ 16 ਕਰੋੜ ਦੀ ਹੈ!
ਪ੍ਰਾਪਰਟੀ ਰਿਟਰਨ ਵਿੱਚ 8 ਜਾਇਦਾਦਾਂ ਦਾ ਜ਼ਿਕਰ:
ਜਲੰਧਰ ਕੋਟ ਕਲਾਂ: 6 ਕਨਾਲ ਫਾਰਮ ਹਾਊਸ (2 ਕਰੋੜ)
ਚੰਡੀਗੜ੍ਹ ਸੈਕਟਰ 39ਬੀ: ਫਲੈਟ (1.50 ਕਰੋੜ)
ਲੁਧਿਆਣਾ ਇਯਾਲੀ ਖੁਰਦ: 3 ਕਨਾਲ 18 ਮਰਲੇ ਜ਼ਮੀਨ (2.10 ਕਰੋੜ)
ਮੋਹਾਲੀ ਸੈਕਟਰ 90: ਫਲੈਟ (ਕੀਮਤ ਅਣਜਾਣੀ)
ਚੰਡੀਗੜ੍ਹ ਸੈਕਟਰ 40ਬੀ: 528 ਗਜ਼ ਕੋਠੀ (5 ਕਰੋੜ)
ਕਪੂਰਥਲਾ ਖਾਜੁਰਾਲਾ: 5 ਕਨਾਲ ਜ਼ਮੀਨ (60 ਲੱਖ)
ਲੁਧਿਆਣਾ ਮੰਡ ਸ਼ੇਰੀਆਂ: 15 ਏਕੜ ਜ਼ਮੀਨ (3 ਕਰੋੜ)
ਨਿਊ ਚੰਡੀਗੜ੍ਹ: 1041 ਗਜ਼ ਪਲਾਟ (1.60 ਕਰੋੜ)
ਸੋਨਾ, ਘੜੀਆਂ, ਗੱਡੀਆਂ ਵੱਖਰੇ। ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ। ਲਾਕਰ ਸੀਲ ਕਰ ਦਿੱਤੇ ਹਨ। ਹਰ ਮਹੀਨੇ ਲੱਖਾਂ ਰਿਸ਼ਵਤ ਆਉਂਦੀ ਸੀ। ਚੈਟ ਮਿਲੀਆਂ, ਜਿਨ੍ਹਾਂ ਵਿੱਚ ਪੁਲਿਸ ਇੰਸਪੈਕਟਰ, ਆਈ.ਪੀ.ਐੱਸ. ਅਤੇ ਆਈ.ਏ.ਐੱਸ. ਅਫਸਰਾਂ ਦੇ ਨਾਂ ਸ਼ਾਮਲ ਹਨ। ਸੀ.ਬੀ.ਆਈ. ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ।
ਬੁੜੈਲ ਜੇਲ੍ਹ ਵਿੱਚ ਭੁੱਲਰ ਨੂੰ ਬੈਰਕ ਵਿੱਚ ਰੱਖਿਆ ਗਿਆ ਸੀ। ਭੁੱਲਰ ਨਾਲ ਨਾਲ ਗੁੜੀਆ ਕਤਲ ਕੇਸ ਦੇ ਸਜ਼ਾਯਾਫ਼ਤਾ ਆਈ.ਪੀ.ਐੱਸ. ਜਹੂਰ ਜੈਦੀ ਅਤੇ ਜਵਾਈ ਕਤਲ ਵਾਲੇ ਆਈ.ਪੀ.ਐੱਸ. ਮਾਲਵਿੰਦਰ ਸਿੰਘ ਸਿੱਧੂ ਬੰਦ ਸਨ। ਉਹਨਾਂ ਦੇ ਸਾਥੀਆਂ ਨੇ ਜ਼ਮੀਨ ’ਤੇ ਗੱਦਾ ਅਤੇ ਸਿਰਹਾਣਾ ਦਿੱਤਾ, ਪਰ ਭੁੱਲਰ ਬੇਚੈਨ ਰਿਹਾ, ਨੀਂਦ ਨਾ ਆਈ। ਵਿਚੋਲੇ ਕਿਰਸ਼ਨੂੰ ਵੱਖਰੇ ਬੈਰਕ ਵਿੱਚ ਰਖਿਆ ਗਿਆ।
ਪੰਜਾਬ ਪੁਲਿਸ ਵਿੱਚ ਭ੍ਰਿਸ਼ਟਾਚਾਰ: ਪੁਰਾਣੇ ਅਤੇ ਨਵੇਂ ਅੰਕੜੇ
ਪੰਜਾਬ ਪੁਲਿਸ ਵਿੱਚ ਰਿਸ਼ਵਤ ਆਮ ਹੈ। 2002 ਦੌਰਾਨ 12 ਅਫਸਰ (ਰਿਸ਼ਵਤ ਅਤੇ ਜਾਇਦਾਦ ਮਾਮਲੇ) ਫੜੇ ਗਏ।
2003 ਦੌਰਾਨ 15 ਅਫਸਰਾਂ ਉਪਰ ਚੋਰੀ ਅਤੇ ਨਸ਼ਾ ਕੇਸਾਂ ਵਿੱਚ ਰਿਸ਼ਵਤ ਲੈਕੇ ਸਮਝੌਤੇ ਕਰਵਾਉਣ ਦਾ ਦੋਸ਼ ਹੈ।
2004 ਦੌਰਾਨ 18 ਅਫਸਰ ਪ੍ਰਾਪਰਟੀ ਅਤੇ ਰਿਸ਼ਵਤ ਦੇ ਕੇਸ ਵਿੱਚ ਫੜੇ ਗਏ।
ਖਾੜਕੂਵਾਦ ਦੇ ਦਿਨਾਂ (1980-90) ਵਿੱਚ ਪੁਲਿਸ ਨੇ ਭਿਸ਼ਟਾਚਾਰ ਕੀਤਾ। ਖਾੜਕੂਵਾਦ ਦੇ ਨਾਮ ਉਪਰ ਨਿਰਦੋਸ਼ਾਂ ਨੂੰ ਫੜ ਕੇ ਰਿਸ਼ਵਤ ਵਸੂਲੀ। ਇਹਨਾਂ ਨੇ ਨਿਆਂਦਾ ਘਾਣ ਕੀਤਾ ਅਤੇ ਲੋਕਾਂ ਦਾ ਭਰੋਸਾ ਖਤਮ ਕੀਤਾ।
ਵਿਰੋਧੀ ਧਿਰਾਂ ਨੇ ਆਪ ਸਰਕਾਰ ਨੂੰ ਕਿਉਂ ਘੇਰਿਆ?
ਆਪ ਨੇ 2022 ਚੋਣਾਂ ਵਿੱਚ ‘ਇਮਾਨਦਾਰੀ’ ਦਾ ਨਾਅਰਾ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇਗਾ। ਆਪ ਸਰਕਾਰ ਨੇ ਐਂਟੀ-ਕਰਪਸ਼ਨ ਹੈਲਪਲਾਈਨ ਚਲਾਈ ਸੀ, 1000+ ਸ਼ਿਕਾਇਤਾਂ ਮਿਲੀਆਂ ਪਰ ਨਤੀਜੇ ਨਾ ਨਿਕਲੇ। ਵਿਜਲੈਂਸ ਨੇ 129 ਮਾਮਲਿਆਂ ਵਿੱਚ 172 ਫੜੇ, ਪਰ ਵੱਡੇ ਅਫਸਰ ਘੱਟ ਫੜੇ। ਭੁੱਲਰ ਕੇਸ ਨੇ ਆਪ ਨੂੰ ਬੇਪਰਦ ਕਰ ਦਿੱਤਾ ਹੈ। ਅਕਾਲੀਆਂ, ਕਾਂਗਰਸ ਨੇ ਕਿਹਾ ਕਿ ਭ੍ਰਿਸ਼ਟਾਚਾਰ ਲਈ ਹਾਈਕੋਰਟ ਜੱਜਾਂ ਦੀ ਕਮੇਟੀ ਬਣਾਓ ਪਰ ਮੁੱਖ ਮੰਤਰੀ ਮਾਨ ਅਤੇ ਗ੍ਰਹਿ ਮੰਤਰੀ ਚੁੱਪ ਹਨ।

Loading