ਬਠਿੰਡਾ/ਏ.ਟੀ.ਨਿਊਜ਼: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਿਛਲੇ ਦਿਨੀਂ ਬਠਿੰਡਾ ਦੇ ਇੱਕ ਪ੍ਰਾਈਵੇਟ ਕਾਲਜ ਦੇ ਸਲਾਨਾ ਸਮਾਗਮ ’ਤੇ ਪਹੁੰਚੇ ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਭਾਵੇਂ ਗੱਲਬਾਤ ਚੱਲ ਰਹੀ ਹੈ ਪਰ ਲੰਮਾ ਸਮਾਂ ਵਿੱਚ ਪੈ ਰਿਹਾ ਜੋ ਠੀਕ ਨਹੀਂ ਹੈ। ਅਸੀਂ ਮੰਗਾਂ ਪ੍ਰਤੀ ਵਾਰ-ਵਾਰ ਗੱਲਬਾਤ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਕਰ ਰਹੇ ਹਾਂ ਪਰ ਉਹਨਾਂ ਵੱਲੋਂ ਲੰਮਾ ਸਮਾਂ ਦੇ ਰਹੇ ਹਨ ਤੇ ਤਰਕ ਦੇ ਰਹੇ ਹਨ ਕਿ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈ।
ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਚੱਲ ਰਹੀ ਰਾਜਨੀਤੀ ਦੇ ਉੱਪਰ ਵੀ ਟਿੱਪਣੀ ਕੀਤੀ ਕਿ ਸ਼੍ਰੋਮਣੀ ਕਮੇਟੀ ਜਥੇਦਾਰਾਂ ਨੂੰ ਧਮਕਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਸਜ਼ਾ ਲਗਾਉਣ ’ਤੇ ਸ਼੍ਰੋਮਣੀ ਕਮੇਟੀ ਵਾਲੇ ਜਥੇਦਾਰਾਂ ਨੂੰ ਘੂਰਦੇ ਹਨ, ਕਹਿੰਦੇ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਪੰਥ ’ਚ ਕੀ ਹੋ ਰਿਹੈ ਹੈ।
ਕੁਲਦੀਪ ਧਾਲੀਵਾਲ ਮੰਤਰੀ ਦੇ ਖਿਲਾਫ਼ ਦਿੱਤੇ ਕਾਂਗਰਸ ਦੇ ਬਿਆਨ ’ਤੇ ਕਿਹਾ ਕਿ ਸਾਨੂੰ ਮੱਤਾਂ ਦੇਣ ਦੀ ਜ਼ਰੂਰਤ ਨਹੀਂ ਹੈ, ਸਾਨੂੰ ਰਾਜਨੀਤੀ ਆਉਂਦੀ ਹੈ ਜੇ ਤੁਸੀਂ ਸਾਰੇ ਠੀਕ ਹੁੰਦੇ ਤਾਂ ਅੱਜ ਸੱਤਾ ਤੋਂ ਬਾਹਰ ਨਾ ਹੁੰਦੇ। ਫ਼ਸਲ ਭਿੰਨਤਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਅਤੇ ਉਨ੍ਹਾਂ ਨੂੰ ਫ਼ਸਲਾਂ ਉੱਪਰ ਖਰਚਾ ਵਧਾ ਕੇ ਦੇਵੇ ਕਿਉਂਕਿ ਹੁਣ ਕਿਸਾਨ ਸਵਾ ਲੱਖ ਪ੍ਰਤੀ ਏਕੜ ਸਾਲ ਨਹੀਂ ਕਮਾ ਰਿਹਾ ਜਿਸ ਕਾਰਨ ਕਰਕੇ ਲੋਕ ਝੋਨਾ ਬੀਜਣ ਨੂੰ ਮਜ਼ਬੂਰ ਹਨ।
ਖੁੱਡੀਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨ ਭਰਾਵਾਂ ਸਾਡੇ ’ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਨੇ ਸੰਤਾਪ ਭੋਗ ਲਿਆ ਹੈ। ਉਹਨਾਂ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਕਿਹਾ ਕਿ ਵਿਦੇਸ਼ਾਂ ’ਚ ਜਾਣ ਦੀ ਬਜਾਏ ਆਪਣੇ ਪੰਜਾਬ ਵਿੱਚ ਰਹਿ ਕੇ ਡਿਗਰੀਆਂ ਕਰਨ ਨੌਕਰੀਆਂ ਦੀ ਥਾਂ ’ਤੇ ਛੋਟੇ- ਛੋਟੇ ਕਾਰੋਬਾਰ ਜਿਸ ਤਰ੍ਹਾਂ ਡੇਅਰੀ ਫ਼ਾਰਮ, ਬੱਕਰੀਆਂ ਪਾਲਣਾ ਅਤੇ ਹੋਰ ਬਹੁਤ ਸਾਰੇ ਧੰਦੇ ਜੋ ਲਾਹੇਵੰਦ ਹਨ ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਇਹ ਸਾਰਾ ਕੁਝ ਕਰਦੇ ਸੀ ਤੇ ਕਦੇ ਵੀ ਭੁੱਖੇ ਨਹੀਂ ਮਰਦੇ ਸੀ।
ਖੁੱਡੀਆਂ ਨੇ ਕਿਹਾ ਕਿ ਅਗਰ ਰਾਣਾ ਗੁਰਜੀਤ ਸਿੰਘ ਮਾਲਵੇ ਦੇ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਅੱਗੇ ਆਉਂਦੇ ਹਨ ਤਾਂ ਮੈਂ ਉਹਨਾਂ ਦਾ ਵੈਲਕਮ ਕਰਦਾ ਹਾਂ ਅਤੇ ਧੰਨਵਾਦ ਵੀ ਕਰਦਾ ਹਾਂ ਅਤੇ ਚਾਹੁੰਦਾ ਹਾਂ ਕਿ ਹੋਰ ਵੀ ਕੋਈ ਕਿਸਾਨਾਂ ਦੀ ਬਾਂਹ ਫ਼ੜਨ ਨੂੰ ਆਉਂਦਾ ਹੈ ਤਾਂ ਅਸੀਂ ਸਵਾਗਤ ਕਰਾਂਗੇ।