ਸੈਨ ਡੀਏਗੋ ਵਿਚ ਇਕ ਛੋਟਾ ਜਹਾਜ਼ ਤਬਾਹ, 6 ਮੌਤਾਂ ਤੇ ਕਈ ਜਖਮੀ

In ਅਮਰੀਕਾ
May 27, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਸੈਨ ਡੀਏਗੋ ਵਿਚ ਉਸ ਸਮੇ ਹਫੜਾ ਦਫੜੀ ਮਚ ਗਈ ਜਦੋਂ ਇਕ ਛੋਟਾ ਜਹਾਜ਼ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਕੇ ਘਰਾਂ ਉਪਰ ਆ ਡਿੱਗਾ। ਡਿਗਦਿਆਂ ਸਾਰ ਹੀ ਜਹਾਜ਼ ਨੂੰ ਅੱਗ ਲੱਗ ਗਈ। ਜਹਾਜ਼ ਵਿਚ ਸਵਾਰ ਸਾਰੇ 6 ਵਿਅਕਤੀ ਮਾਰੇ ਗਏ। ਏਅਰ ਟਰੈਫਿਕ ਕੰਟਰੋਲ ਅਨੁਸਾਰ ਸੈਸਨਾ 550 ਬਿਜਨਸ ਜੈੱਟ ਦੇ ਪਾਇਲਟ ਨੇ ਖਰਾਬ ਮੌਸਮ ਦਰਮਿਆਨ ਜਹਾਜ਼ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਸਫਲ ਨਹੀਂ ਹੋ ਸਕਿਆ। ਇਸ ਘਟਨਾ ਵਿਚ ਕੁਝ ਲੋਕ ਜ਼ਖਮੀ ਵੀ ਹੋਏ ਹਨ।

Loading