ਸੋਨੇ ਦੀ ਕੀਮਤ ਵਿੱਚ ਵਾਧਾ ਜਾਰੀ

In ਮੁੱਖ ਖ਼ਬਰਾਂ
April 11, 2025
ਨਵੀਂ ਦਿੱਲੀ, 11 ਅਪਰੈਲ : ਦੇਸ਼ ਵਿਚ ਸੋਨੇ ਦੀਆਂ ਕੀਮਤਾਂ ਵਿੱਚ ਅੱਜ ਮੁੜ ਵਾਧਾ ਹੋਇਆ। ਇੰਡੀਆ ਬੁਲੀਅਨ ਐਂਡ ਜਵੇਲਰਜ਼ ਐਸੋਸੀਏਸ਼ਨ ਅਨੁਸਾਰ 10 ਗਰਾਮ 24 ਕੈਰੇਟ ਸੋਨੇ ਦਾ ਭਾਅ 2913 ਰੁਪਏ ਵੱਧ ਕੇ 93,074 ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 90,161 ਰੁਪਏ ਸੀ। ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ। ਚਾਂਦੀ ਦੀ ਕੀਮਤ 1958 ਰੁਪਏ ਵਧ ਕੇ 92627 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਤੋਂ ਪਹਿਲਾਂ ਚਾਂਦੀ ਦਾ ਭਾਅ 90669 ਰੁਪਏ ਸੀ। ਇਸ ਤੋਂ ਪਹਿਲਾਂ 28 ਮਾਰਚ ਨੂੰ ਚਾਂਦੀ ਇਕ ਲੱਖ ਰੁਪਏ ਪ੍ਰਤੀ ਕਿਲੋ ਤੋਂ ਪਾਰ ਹੋ ਗਈ ਸੀ। ਸੋਨੇ ਦੀਆਂ ਕੀਮਤਾਂ ਵਿਚ ਵਾਧੇ ਦੇ ਮੁੱਖ ਕਾਰਨਾਂ ਵਿਚ ਡਾਲਰ ਦੇ ਮੁਕਾਬਲੇ ਰੁਪਇਆ ਕਮਜ਼ੋਰ ਹੋ ਰਿਹਾ ਹੈ। ਇਸ ਸਾਲ ਰੁਪਏ ਵਿਚ ਲਗਪਗ ਚਾਰ ਫੀਸਦੀ ਦੀ ਕਮੀ ਦੇਖਣ ਨੂੰ ਮਿਲੀ ਹੈ। ਅਮਰੀਕਾ ਦੀ ਟੈਕਸ ਪਾਲਸੀ ਕਾਰਨ ਟਰੇਡ ਵਾਰ ਦਾ ਖਤਰਾ ਵਧ ਗਿਆ ਹੈ। ਇਸ ਕਾਰਨ ਆਲਮੀ ਮੰਦੀ ਦਾ ਸੰਕਟ ਪੈਦਾ ਹੋ ਸਕਦਾ ਹੈ।

Loading