
ਲੁਧਿਆਣਾ/ਏ.ਟੀ.ਨਿਊਜ਼: ਲੁਧਿਆਣਾ ਦੇ ਪਿੰਡ ਪੱਖੋਮਾਜਰਾ ਵਿਖੇ ਇੱਕ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੀ ਸ਼ਕਤੀ ਦਾ ਕੇਂਦਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਸਰਬਉੱਚ ਸੰਸਥਾ ਹੈ ਇਸ ਸਭ ਤੋਂ ਉੱਚਾ ਤਖ਼ਤ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਜੋ ਵੀ ਚੜ੍ਹ ਕੇ ਆਇਆ ਹੈ ਉਸ ਨਾਸ਼ ਹੋਇਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਦੋਂ ਤੋਂ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਈ ਉਦੋਂ ਤੋਂ ਇਸ ਨੂੰ ਕਮਜੋਰ ਕਰਨ ਦੀਆਂ ਸਾਜਿਸ਼ਾ ਹੋ ਰਹੀਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਵਿਚੋਂ ਕਈ ਸੰਸਥਾਵਾਂ ਪੈਦਾ ਹੋਈਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜੋ ਕਿ ਗੁਰੂ ਘਰਾਂ ਦੀ ਸੰਭਾਲ ਕਰੇਗੀ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੋਂਦ ਸਥਾਪਿਤ ਹੋਈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਕਤੀ ਕਰਕੇ ਹੀ ਅਕਾਲੀ ਦਲ ਹੋਂਦ ਵਿੱਚ ਆਇਆ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਚੋਂ ਹੀ ਪੈਦਾ ਹੋਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਬਿਦਰ ਨੀਤੀ ਵਿੱਚ ਲਿਖਿਆ ਹੈ ਜਦ ਕੋਈ ਧਰਮ ਛੱਡਦੇ, ਕੋਈ ਸਿਧਾਂਤ ਛੱਡਦੇ, ਪਰੰਪਰਾਵਾਂ ਛੱਡੇ ਉਸਦਾ ਖਤਮ ਹੋਣਾ ਹੀ ਬਿਹਤਰ ਹੁੰਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੈਂ 26 ਸਾਲ ਤੋਂ ਇਸ ਖੇਤਰ ਵਿੱਚ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਮੈ ਕਦੇ ਵੀ ਪੰਥਕ ਸੰਸਥਾਵਾਂ ਖ਼ਿਲਾਫ਼ ਕੋਈ ਗੱਲ ਨਹੀ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਚ ਸੰਸਥਾ ਹੈ ਇਸ ਦੇ ਖ਼ਿਲਾਫ਼ ਗੱਲ ਕਰਨੀ ਚੰਗੀ ਨਹੀਂ ਲੱਗਦੀ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਦੁੱਖ ਹੋਇਆ ਹੈ ਕਿ ਕਮੇਟੀ ਦੇ ਚੀਫ਼ ਸਕੱਤਰ ਨੇ ਬਿਆਨ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਚੋਰਾਂ ਦੀ ਕਮੇਟੀ ਕਿਹਾ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਇਹ ਗੱਲ ਬਿਲਕੁਲ ਵੀ ਨਹੀਂ ਕਹੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੇਰੇ ਖ਼ਿਲਾਫ਼ ਕਿਹਾ ਕਿ 30 ਸਾਲ ਪਰਿਵਾਰ ਪਾਲਿਆ ਹੁਣ ਕਮੇਟੀ ਨੂੰ ਮਾੜਾ ਕਹਿ ਰਿਹਾ । ਉਨ੍ਹਾਂ ਨੇ ਕਿਹਾ ਹੈ ਕਿ ਮੈ ਕਦੇ ਵੀ ਇਵੇਂ ਦੀ ਕੋਈ ਗੱਲ ਨਹੀ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਇੱਕ ਵਿਅਕਤੀ ਨੂੰ ਕਿਹਾ ਹੈ ਪਰ ਇੱਕ ਵਿਅਕਤੀ ਸ਼੍ਰੋਮਣੀ ਕਮੇਟੀ ਨਹੀਂ ਹੈ। ਇੱਕ ਵਿਅਕਤੀ ਸਮੁੱਚਾ ਅਕਾਲੀ ਦਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਵਿਅਕਤੀਆਂ ਦੇ ਹਮਾਇਤੀ ਨਹੀਂ ਹਾਂ ਅਸੀਂ ਸੰਸਥਾਵਾਂ ਦੇ ਹਮਾਇਤੀ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਜੋ ਵੀ ਗਲਤ ਹੈ ਉਹ ਗਲਤ ਹੈ ਅਤੇ ਜੋ ਠੀਕ ਹੈ ਉਹ ਠੀਕ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਹੜੇ ਵਿਅਕਤੀ ਨੂੰ ਸੰਸਥਾ ਮੰਨ ਕਹਿੰਦੇ ਹਨ ਕਿ ਵਿਅਕਤੀ ਜਿਉਂਦੇ ਹਨ ਉਹ ਸੰਸਥਾ ਜਿਉਂਦੀ ਹੈ ਇਹ ਗਲਤ ਹੈ। ਉਨ੍ਹਾਂ ਨੇ ਕਿਹਾ ਹੈ ਚੰਗੇ ਵਿਅਕਤੀ ਸੰਸਥਾਵਾਂ ਨੂੰ ਉੱਤੇ ਲੈ ਜਾਂਦੇ ਹਨ ਅਤੇ ਮਾੜੇ ਵਿਅਕਤੀ ਦਾਗ ਲਗਾ ਦਿੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸੰਸਥਾਵਾਂ ਵਿੱਚ ਮਾੜੇ ਬੰਦੇ ਆ ਜਾਣ ਤਾਂ ਸੰਸਥਾ ਨੂੰ ਅੱਲਗ ਕਰ ਲੈਣਾ ਚਾਹੀਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਹ ਸੋਚ ਕੇ ਫੈਸਲਾ ਕੀਤਾ ਹੈ ਕਿ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਇੱਕ ਸਮਾਂ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਪ੍ਰਧਾਨ ਮੰਤਰੀ ਦੇ ਕੰਨ ਚੀਰ ਦਿੰਦੇ ਸਨ ਅੱਜ ਸ਼ਹਿਰ ਦਾ ਡੀ.ਸੀ. ਵੀ ਨਹੀਂ ਸੁਣਦਾ ਸੀ। ਕੌਣ ਜ਼ਿੰਮੇਵਾਰ ਹੈ? ਜਦੋਂ ਮਾਸਟਰ ਤਾਰਾ ਸਿੰਘ ਵਰਗਾ ਬੋਲਦਾ ਸੀ ਦਿੱਲੀ ਦੇ ਗਲਿਆਰੇ ਵਿੱਚ ਚਰਚਾ ਹੁੰਦੀ ਸੀ ਅਤੇ ਅੱਜ ਕੁਝ ਵੀ ਨਹੀਂ ਹੈ, ਇਸ ਦਾ ਕੌਣ ਜਿੰਮੇਵਾਰ ਹੈ? ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਉਹ ਜਿਆਦਾ ਮਜ਼ਬੂਤ ਹੋ ਗਏ ਜਾਂ ਅਸੀਂ ਕਮਜ਼ੋਰ ਹੋ ਗਏ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਕਮਜੋਰ ਹੋ ਗਏ..ਇਸ ਦਾ ਕਦੇ ਵੀ ਵਿਸ਼ਲੇਸ਼ਣ ਨਹੀਂ ਹੋਇਆ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਦੋਂ ਕਿਸੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਸਿਰ ਉੱਤੇ ਦਸਤਾਰ ਰੱਖਦੀ ਹੈ ਬਹੁਤ ਸਾਰੀਆਂ ਸੰਪਰਦਾਵਾਂ ਉੱਥੇ ਪਹੁੰਚਦੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ 2 ਜਾਂ 5 ਸਾਲਾਂ ਬਾਅਦ ਉਸੇ ਜਥੇਦਾਰ ਦੀ ਦਸਤਾਰ ਲਾਹੀ ਜਾਂਦੀ ਹੈ ਫਿਰ ਕੋਈ ਜਥੇਬੰਦੀ ਰੁਮਾਲ ਰੱਖਣ ਲਈ ਵੀ ਨਹੀਂ ਆਉਂਦੀ। ਉਨ੍ਹਾਂ ਨੇ ਕਿਹੈ ਕਿ ਚਿੱਕੜ ਸੁੱਟਣ ਵਾਲੇ ਬੰਦੇ ਬੈਠਾਏ ਹੋਏ ਹਨ ਅਤੇ ਉਹ ਸੁੱਟ ਰਹੇ ਹਨ।