ਸੜਕੀ ਅੱਤਵਾਦ ਦੀ ਭੇਂਟ ਚੜੇ 6 ਵਿਅਕਤੀ

In ਮੁੱਖ ਖ਼ਬਰਾਂ
February 07, 2025
ਇੰਦੌਰ, 7 ਫਰਵਰੀ: ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਸ਼ੁੱਕਰਵਾਰ ਤੜਕੇ 4 ਵਜੇ ਦੇ ਕਰੀਬ ਜ਼ਿਲ੍ਹੇ ਦੀ ਮਹੂ ਤਹਿਸੀਲ ’ਚ ਸਥਿਤ ਮਾਨਪੁਰ ਖੇਤਰ ਦੇ ਨੇੜੇ ਇਕ ਮੋਟਰਸਾਈਕਲ, ਮਿੰਨੀ ਬੱਸ, ਟੈਂਕਰ ਵਿਚਾਲੇ ਹੋਇਆ। ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀਆ, ਦੋ ਹੋਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਦੋ ਹੋਰਾਂ ਨੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ‘ਤੇ ਪਹੁੰਚੀ ਪੁਲੀਸ ਨੇ ਜ਼ਖਮੀਆਂ ਨੂੰ ਜ਼ਿਲ੍ਹੇ ਦੇ ਐਮਵਾਈ ਹਸਪਤਾਲ ’ਚ ਦਾਖਲ ਕਰਵਾਇਆ। ਕੁੱਲ 16 ਲੋਕ ਇਲਾਜ ਅਧੀਨ ਹਨ। ਐਡੀਸ਼ਨਲ ਕਲੈਕਟਰ ਰੋਸ਼ਨ ਰਾਏ ਨੇ ਦੱਸਿਆ ਕਿ ਬੱਸ ’ਚ ਸਵਾਰ ਯਾਤਰੀ ਬੇਲਗਾਮ (ਕਰਨਾਟਕ) ਦੇ ਨਿਵਾਸੀ ਹਨ, ਜਦਕਿ ਬਾਈਕ ’ਤੇ ਸਵਾਰ ਦੋ ਵਿਅਕਤੀ ਮੱਧ ਪ੍ਰਦੇਸ਼ ਦੇ ਨਿਵਾਸੀ ਸਨ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Loading