ਸੰਘੀ ਅਦਾਲਤ ਵੱਲੋਂ ਟਰੰਪ ਪ੍ਰਸਾਸ਼ਨ ਦੀ ਪਾਸਪੋਰਟ ਜਾਰੀ ਕਰਨ ਦੇ ਮਾਮਲੇ ਵਿੱਚ ਟਰਾਂਸਜੈਂਡਰ ਨੀਤੀ ’ਤੇ ਰੋਕ

In ਅਮਰੀਕਾ
June 20, 2025

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਬੋਸਟਨ ਦੇ ਇੱਕ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਦੀ ਟਰਾਂਸਜੈਂਡਰ ਤੇ ਗ਼ੈਰ ਰਸਮੀ ਅਮਰੀਕਨਾਂ ਨੂੰ ਪਾਸਪੋਰਟ ਜਾਰੀ ਨਾ ਕਰਨ ਦੀ ਨੀਤੀ ਉੱਪਰ ਰੋਕ ਲਾ ਦਿੱਤੀ ਹੈ। ਯੂ. ਐਸ. ਡਿਸਟ੍ਰਿਕਟ ਜੱਜ ਜੁਲੀਆ ਕੋਬਿਕ ਨੇ ਮੁੱਢਲਾ ਆਦੇਸ਼ ਜਾਰੀ ਕਰਦਿਆਂ ਆਪਣੇ ਅਪ੍ਰੈਲ ਵਿੱਚ ਜਾਰੀ ਆਦੇਸ਼ ਵਿੱਚ ਹੀ ਵਾਧਾ ਕੀਤਾ ਹੈ ਜਿਸ ਤਹਿਤ ਉਨ੍ਹਾਂ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਨੂੰ 6 ਲੋਕਾਂ ਦੇ ਮਾਮਲੇ ਵਿੱਚ ਨੀਤੀ ਲਾਗੂ ਕਰਨ ਤੋਂ ਮਨਾਂ ਕਰ ਦਿੱਤਾ ਸੀ। ਡੋਨਾਲਡ ਟਰੰਪ ਨੇ ਅਹੁਦਾ ਸੰਭਾਲਣ ਉਪਰੰਤ ਤੁਰੰਤ ਜਾਰੀ ਇਕ ਕਾਰਜਕਾਰੀ ਆਦੇਸ਼ ਵਿੱਚ ਕਿਹਾ ਸੀ ਕਿ ਸੰਘੀ ਸਰਕਾਰ ਕੇਵਲ ਦੋ ਲਿੰਗਾਂ ਮਰਦ ਤੇ ਔਰਤ ਨੂੰ ਮਾਨਤਾ ਦਿੰਦੀ ਹੈ ਤੇ ਇਹ ਲਿੰਗ ਬਦਲਣਯੋਗ ਨਹੀਂ ਹਨ। ਇਸ ਤੋਂ ਬਾਅਦ ਵਿਦੇਸ਼ ਵਿਭਾਗ ਨੇ ਟਰਾਂਸਜੈਂਡਰ ਲੋਕਾਂ ਨੂੰ ਪਾਸਪੋਰਟ ਜਾਰੀ ਕਰਨੇ ਬੰਦ ਕਰ ਦਿੱਤੇ ਸਨ।

Loading