ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਇੱਕ ਸੰਘੀ ਅਦਾਲਤ ਨੇ ਯੂ ਐਸ ਚੈਂਬਰ ਆਫ਼ ਕਾਮਰਸ ਦੁਆਰਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉੱਚ ਹੁਨਰ ਪ੍ਰਾਪਤ ਵਿਦੇਸ਼ੀ ਵਰਕਰਾਂ ਉੱਪਰ ਲਾਈ ਇੱਕ ਲੱਖ ਡਾਲਰ ਦੀ ਫ਼ੀਸ ਵਿਰੁੱਧ ਦਾਇਰ ਪਟੀਸ਼ਨ ਰੱਦ ਕਰ ਦਿੱਤੀ। ਅਮਰੀਕਾ ਆਉਣ ਵਾਲੇ ਹਰ ਹੁਰਨਮੰਦ ਵਰਕਰ ਨੂੰ ਇੱਕ ਲੱਖ ਡਾਲਰ ਫ਼ੀਸ ਭਰਨੀ ਹੀ ਪਵੇਗੀ। ਵਾਸ਼ਿੰਗਟਨ ਵਿੱਚ ਯੂ ਐਸ ਡਿਸਟ੍ਰਿਕਟ ਜੱਜ ਬੈਰਾਇਲ ਹੋਵੈਲ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਹੈ ਕਿ ਕਾਂਗਰਸ ਨੇ ਰਾਸ਼ਟਰਪਤੀ ਨੂੰ ਇਹ ਅਧਿਕਾਰ ਦਿੱਤਾ ਹੋਇਆ ਹੈ ਕਿ ਉਹ ਵਿਦੇਸ਼ੀਆਂ ਉੱਪਰ ਕਿਸੇ ਵੀ ਤਰ੍ਹਾਂ ਦੀਆਂ ਰੋਕਾਂ ਲਾ ਸਕਦਾ ਹੈ। ਆਪਣੇ 56 ਸਫ਼ਿਆਂ ਦੇ ਨਿਰਨੇ ਵਿੱਚ ਹੋਵੈਲ ਨੇ ਕਿਹਾ ਹੈ ਕਿ ਕਾਂਗਰਸ ਰਾਸ਼ਟਰਪਤੀ ੳੁੱਪਰ ਰੋਕ ਲਾ ਸਕਦੀ ਸੀ ਪਰ ਉਸ ਨੇ ਉਸ ਦੇ ਅਧਿਕਾਰਾਂ ਦੀ ਕੋਈ ਹੱਦ ਨਹੀਂ ਮਿਥੀ।
![]()
