ਨਵੀਂ ਦਿੱਲੀ/ਏ.ਟੀ.ਨਿਊਜ਼: ਸੂਤਰਾਂ ਅਨੁਸਾਰ ਐਪਲ ਅਤੇ ਸੈਮਸੰਗ ‘ਸੰਚਾਰ ਸਾਥੀ’ ਐਪ ਸੰਬੰਧੀ ਸਰਕਾਰ ਨਾਲ ਗੱਲਬਾਤ ਕਰਨਗੇ ਅਤੇ ਮੋਬਾਈਲ ਫ਼ੋਨ ’ਚ ਇਸ ਐਪ ਨੂੰ ਪਹਿਲਾਂ ਤੋਂ ਹੀ ਇੰਸਟਾਲ ਕਰਨ ਸੰਬੰਧੀ ਨਿਰਦੇਸ਼ ’ਤੇ ਆਪਣਾ ਪੱਖ ਰੱਖਣਗੇ । ਜਾਣਕਾਰੀ ਅਨੁਸਾਰ ਕੰਪਨੀਆਂ ਸਰਕਾਰ ਦੇ ਨਿਰਦੇਸ਼ ਦੀ ਸਮੀਖਿਆ ਕਰ ਰਹੀਆਂ ਹਨ । ਸੰਭਾਵਨਾ ਹੈ ਕਿ ਮੌਜੂਦਾ ਸਮੇਂ ਜੋ ਆਦੇਸ਼ ਜਾਰੀ ਹੋਇਆ ਹੈ, ਉਸ ’ਤੇ ਕੰਪਨੀ ਰਾਜ਼ੀ ਨਾ ਹੋਵੇ, ਕਿਉਂਕਿ ਇਹ ਉਸ ਦੀ ਨੀਤੀ ’ਚ ਨਹੀਂ ਹੈ । ਐਪਲ ਨੇ ਕਿਹਾ ਕਿ ਕੰਪਨੀ ਦੁਨੀਆ ਦੇ ਕਿਸੇ ਵੀ ਦੇਸ਼ ’ਚ ਅਜਿਹਾ ਜ਼ਰੂਰੀ ਐਪ ਪਹਿਲਾਂ ਤੋਂ ਇੰਸਟਾਲ ਨਹੀਂ ਕਰਦੀ ਹੈ । ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਆਈ.ਓ.ਐਸ1 ਦੀ ਨਿੱਜਤਾ ਅਤੇ ਸੁਰੱਖਿਆ ਢਾਂਚ ਪ੍ਰਭਾਵਿਤ ਹੋਵੇਗਾ।
![]()
