ਲੌਂਗੋਵਾਲ :- ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ), ਲੌਂਗੋਵਾਲ ਵਿਖੇ ਸੰਸਥਾ ਦੇ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਦੀ ਅਗਵਾਈ ਹੇਠ ਅਤੇ ਸਿਵਲ ਹਸਪਤਾਲ ਸੰਗਰੂਰ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸੰਸਥਾ ਦੇ ਸਿਹਤ ਕੇਂਦਰ ਅਤੇ ਸਲਾਈਟ ਦੇ ਐਨ.ਐਸ.ਐਸ .ਯੂਨਿਟ ਦੁਆਰਾ ਸਾਂਝੇ ਤੌਰ ‘ਤੇ ਲਗਾਇਆ ਗਿਆ ਸੀ। ਕੈਂਪ ਸਵੇਰੇ 10 ਵਜੇ ਸਿਵਲ ਹਸਪਤਾਲ, ਸੰਗਰੂਰ ਤੋਂ ਸੀਨੀਅਰ ਮੈਡੀਕਲ ਟੀਮ ਦੇ ਪਹੁੰਚਣ ਨਾਲ ਸ਼ੁਰੂ ਹੋਇਆ, ਜਿਸਦੀ ਅਗਵਾਈ ਡਾ. ਪੱਲਵੀ ਗਰਗ, ਬੀ.ਟੀ.ਓ. ਨੇ ਕੀਤੀ। ਇਸ ਸਮੇਂ ਸਲਾਇਟ ਦੇ ਡੀਨ ਪ੍ਰੋ. ਕਮਲੇਸ਼ ਪ੍ਰਸਾਦ, ਡੀਨ ਪ੍ਰੋ. ਸੁਰਿੰਦਰ ਸਿੰਘ, ਡੀਨ ਪ੍ਰੋ. ਸ਼੍ਰੀਮਤੀ ਕਮਲੇਸ਼ ਕੁਮਾਰੀ ਅਤੇ ਸੰਸਥਾ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਪ੍ਰਬੰਧਕਾਂ ਦੇ ਅਨੁਸਾਰ ਇਸ ਸਮੇਂ ਲਗਭਗ 42 ਖੂਨਦਾਨੀਆਂ ਨੇ ਹਿੱਸਾ ਲਿਆ ਅਤੇ ਕੁੱਲ 42 ਯੂਨਿਟ ਖੂਨ ਇਕੱਠਾ ਕੀਤਾ ਗਿਆ। ਸੰਸਥਾ ਦੇ ਅਧਿਕਾਰੀਆਂ ਨੇ ਐਨਸੀਸੀ ਕੈਡਿਟਾਂ ਅਤੇ ਏ ਐਨ ਓ ਲੈਫਟੀਨੈਂਟ ਡਾ. ਬਰਸ਼ਾ ਮਾਲੀ ਦੇ ਅਨੁਸ਼ਾਸਿਤ ਯਤਨਾਂ ਦੀ ਸ਼ਲਾਘਾ ਕੀਤੀ। ਇਸ ਖੂਨਦਾਨ ਕੈਂਪ ਵਿੱਚ ਸਿਹਤ ਕੇਂਦਰ ਦੇ ਸਟਾਫ ਜਿਨ੍ਹਾਂ ਦੀ ਅਗਵਾਈ ਡਾ. ਸੁਸ਼ਮਾ ਗੁਪਤਾ, ਪ੍ਰਧਾਨ ਅਤੇ ਡਾ. ਰੁਪੇਸ਼ ਸਿੰਘ,ਮੈਡੀਕਲ ਅਫਸਰ ਨੇ ਕੀਤੀ, ਉਨ੍ਹਾਂ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ।
![]()
