ਹਲਕਾ ਚੱਬੇਵਾਲ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਤੋਂ ‘ਆਪ’ ਅਤੇ ਬਰਨਾਲਾ ਤੋਂ ਕਾਂਗਰਸ ਉਮੀਦਵਾਰ ਜੇਤੂ

In ਮੁੱਖ ਖ਼ਬਰਾਂ
November 23, 2024
ਚੰਡੀਗੜ੍ਹ, 23 ਨਵੰਬਰ : ਜ਼ਿਮਣੀ ਚੋਣਾਂ ਦੇ ਨਤੀਜਿਆਂ ਵਿਚ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਡਾ. ਇਸ਼ਾਂਕ ਚੱਬੇਵਾਲ ਨੇ ਕਾਂਗਰਸੀ ੳਮੀਦਵਾਰ ਰਣਜੀਤ ਕੁਮਾਰ ਨੂੰ 28690 ਵੋਟਾਂ ਦੇ ਫਰਕ ਨਾਲ ਹਰਾਇਆ। ਡਾ ਚੱਬੇਵਾਲ ਨੂੰ 51904 ਵੋਟਾਂ ਅਤੇ ਰਣਜੀਤ ਕੁਮਾਰ ਨੂੰ 23214 ਵੋਟਾਂ ਮਿਲੀਆਂ। ਉਧਰ ਭਾਜਪਾ ਦੇ ਸੋਹਣ ਸਿੰਘ ਠੰਡਲ 8692 ਵੋਟਾਂ ਹਾਸਿਲ ਕਰਕੇ ਤੀਜੇ ਸਥਾਨ ’ਤੇ ਰਹੇ ਹਨ। ਉਧਰ ਹਲਕਾ ਬਰਨਾਲਾ ਤੋਂ ਬਰਨਾਲਾ ਤੋਂ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ 2157 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਸ ਦੌਰਾਨ ਕਾਲਾ ਢਿੱਲੋਂ ਨੇ 28254 ਵੋਟਾਂ ਹਾਸਲ ਕੀਤੀਆਂ ਹਨ। ਹਲਕਾ ਬਰਨਾਲਾ ਤੋਂ ਆਪ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 26097 ਵੋਟਾਂ ਨਾਲ ਦੁਜੇ ਸਥਾਨ ਤੇ ਰਹੇ ਹਨ ਅਤੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ 17958 ਤੀਜੇ ਸਥਾਨ ’ਤੇ ਹਨ। ਡੇਰਾ ਬਾਬਾ ਨਾਨਕ ਤੋਂ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਜਿੱਤ ਹਾਸਲ ਕੀਤੀ ਹੈ। ਹਲਕਾ ਗਿੱਦੜਬਾਹਾ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ, ਇੱਥੇ ਆਮ ਆਦਮੀ ਪਾਰਟੀ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦਸਵੇਂ ਰਾਉਂਡ ਵਿਚ 15414 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

Loading