ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਉੱਤਰੀ ਕੈਰੋਲੀਨਾ ਵਿੱਚ ਸਟੇਟਸਵਿਲੇ ਖੇਤਰੀ ਹਵਾਈ ਅੱਡੇ ’ਤੇ ਉਤਰਦੇ ਸਮੇਂ ਇੱਕ ਨਿੱਜੀ ਜਹਾਜ਼ ਸੈਸਨਾ ਸੀ 550 ਤਬਾਹ ਹੋ ਗਿਆ ਤੇ ਉਸ ਵਿੱਚ ਸਵਾਰ ਪਾਇਲਟ ਸਣੇ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 10.30 ਵਜੇ ਵਾਪਰਿਆ। ਮ੍ਰਿਤਕਾਂ ਵਿੱਚ ਸਾਬਕਾ ਨਾਸਕਾਰ ਡਰਾਈਵਰ ਗਰੇਗ ਬਿਫ਼ਲੇ, ਉਸ ਦੀ ਪਤਨੀ ਕ੍ਰਿਸਟੀਨਾ ਤੇ 2 ਬੱਚੇ ਰਾਈਡਰ ਤੇ ਐਮਾ ਸ਼ਾਮਿਲ ਹਨ। ਬਾਕੀ ਮ੍ਰਿਤਕਾਂ ਵਿੱਚ ਡੈਨਿਸ ਡਟਨ, ਉਸ ਦਾ ਪੁੱਤਰ ਜੈਕ ਤੇ ਗਰੇਗ ਵਾਡਸਵਰਥ ਸ਼ਾਮਿਲ ਹਨ। ਹਾਦਸੇ ਦੀ ਜਾਂਚ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਕਰੇਗਾ।
![]()
