ਹਵਾਈ ਰਾਜ ਵਿਚ ਪਟਾਕਿਆਂ ਕਾਰਨ ਹੋਏ ਧਮਾਕੇ ਵਿਚ 3 ਵਿਅਕਤੀਆਂ ਦੀ ਮੌਤ ਤੇ 20 ਹੋਰ ਜ਼ਖਮੀ

In ਮੁੱਖ ਖ਼ਬਰਾਂ
January 03, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਨਵੇਂ ਸਾਲ ਮੌਕੇ ਹਵਾਈ ਰਾਜ ਦੇ ਹੋੋਨੋਲੂਲੂ ਖੇਤਰ ਵਿਚ ਪਟਾਕਿਆਂ ਕਾਰਨ ਜਬਰਦਸਤ ਧਮਾਕਾ ਹੋਣ ਦੀ ਖਬਰ ਹੈ ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਹੋਰ ਜ਼ਖਮੀ ਹੋ ਗਏ। ਹੋਨੋਲੂਲੂ ਫਾਇਰ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਧਮਾਕਾ ਇਕ ਘਰ ਦੇ ਬਾਹਰ ਅੱਧੀ ਰਾਤ ਤੋਂ ਪਹਿਲਾਂ ਹੋਇਆ। ਹੋਨੋਲੂਲੂ ਐਮਰਜੰਸੀ ਮੈਡੀਕਲ ਸਰਵਿਸਜ ਅਨੁਸਾਰ ਦੋ ਵਿਅਕਤੀਆਂ ਦੀ ਮੌਤ ਘਟਨਾ ਸਥਾਨ 'ਤੇ ਹੀ ਹੋ ਗਈ ਸੀ ਜਦ ਕਿ 20 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿਨਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। ਹੋਨੋਲੂਲੂ ਦੇ ਮੇਅਰ ਰਿਕ ਬਲੰਗਿਆਰਡੀ ਨੇ 3 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ 20 ਤੋਂ ਵਧ ਲੋਕ ਗੰਭੀਰ ਜ਼ਖਮੀ ਹੋਏ ਹਨ। ਉਨਾਂ ਕਿਹਾ ਕਿ ਇਹ ਘਟਨਾ ਗੈਰਕਾਨੂੰਨੀ ਆਤਿਸ਼ਬਾਜ਼ੀ ਦੇ ਖਤਰਨਾਕ ਤੇ ਦੁੱਖਦਾਈ ਸਿੱਟੇ ਨੂੰ ਯਾਦ ਕਰਵਾਉਂਦੀ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਮ੍ਰਿਤਕਾਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ।

Loading