ਹੁਣ ਅਮਰੀਕਾ ਵਿੱਚ ਹਿਰਾਸਤ ਵਿੱਚ ਲਏ ਜਾਣਗੇ ਗ਼ੈਰਕਾਨੂੰਨੀ ਪਰਵਾਸੀ

In ਮੁੱਖ ਖ਼ਬਰਾਂ
January 31, 2025
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਰਵਾਸੀ ਹਿਰਾਸਤ ਕਾਨੂੰਨ ’ਤੇ ਦਸਤਖ਼ਤ ਕੀਤੇ ਹਨ। ਇਹ ਕਾਨੂੰਨ ਚੋਰੀ, ਸੰਨ੍ਹਮਾਰੀ ਵਰਗੇ ਮਾਮਲਿਆਂ ’ਚ ਮੁਲਜ਼ਮ ਨਾਜਾਇਜ਼ ਪਰਵਾਸੀਆਂ ਨੂੰ ਸੁਣਵਾਈ ਤੋਂ ਪਹਿਲਾਂ ਹਿਰਾਸਤ ’ਚ ਲੈਣ ਦਾ ਅਧਿਕਾਰ ਦਿੰਦਾ ਹੈ। ਪਰ ਰੇਲੇ ਐਕਟ ਪੋਸਟ ਸੰਭਾਲਣ ਦੇ ਬਾਅਦ ਪਹਿਲਾਂ ਕਾਨੂੰਨ ਹੈ ਜਿਸ ’ਤੇ ਉਨ੍ਹਾਂ ਦਸਤਖ਼ਤ ਕੀਤੇ ਹਨ। ਇਸ ਕਾਨੂੰਨ ਦਾ ਨਾਂ ਜਾਰਜੀਆ ਦੀ 22 ਸਾਲਾ ਨਰਸਿੰਗ ਵਿਦਿਆਰਥਣ ਲੇਕਨ ਰੇਲੇ ਦੇ ਨਾਂ ’ਤੇ ਰੱਖਿਆ ਗਿਆ, ਜਿਸ ਦੀ ਇਕ ਗ਼ੈਰ ਕਾਨੂੰਨੀ ਪਰਵਾਸੀ ਨੇ ਹੱਤਿਆ ਕਰ ਦਿੱਤੀ ਸੀ। ਟਰੰਪ ਨੇ ਕਿਹਾ ਕਿ ਜਿਸ ਕਾਨੂੰਨ ’ਤੇ ਅੱਜ ਦਸਤਖ਼ਤ ਕਰ ਰਿਹਾ ਹਾਂ, ਉਸ ਦੇ ਤਹਿਤ ਹੋਮਲੈਂਡ ਸਕਿਓਰਿਟੀ ਵਿਭਾਗ ਨੂੰ ਉਨ੍ਹਾਂ ਸਾਰੇ ਨਾਜਾਇਜ਼ ਵਿਦੇਸ਼ੀਆਂ ਨੂੰ ਹਿਰਾਸਤ ’ਚ ਲੈਣਾ ਪਵੇਗਾ, ਜਿਨ੍ਹਾਂ ਨੂੰ ਚੋਰੀ, ਸੰਨ੍ਹਮਾਰੀ, ਪੁਲਿਸ ਅਧਿਕਾਰੀ ’ਤੇ ਹਮਲਾ, ਹੱਤਿਆ ਜਾਂ ਕਿਸੇ ਅਜਿਹੇ ਅਪਰਾਧ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸਦੇ ਸਿੱਟੇ ਵਜੋਂ ਮੌਤ ਜਾਂ ਕਿਸੇ ਨੂੰ ਗੰਭੀਰ ਸੱਟ ਲੱਗੀ ਹੋਵੇ। ਉੱਥੇ ਟਰੰਪ ਨੇ ਇਕ ਪ੍ਰੈਜ਼ੀਡੈਂਸ਼ੀਅਲ ਮੈਮੋਰੰਡਮ ’ਤੇ ਵੀ ਦਸਤਖ਼ਤ ਕੀਤਾ। ਇਸਦੇ ਮੁਤਾਬਕ, ਗਵਾਂਤਨਾਮੋ ’ਤੇ ਵੀ ਦਸਤਖ਼ਤ ਕੀਤਾ। ਇਸ ਦੇ ਮੁਤਾਬਕ, ਗਵਾਂਤਨਾਮੋ ਬੇ ’ਚ ਉੱਚ ਤਰਜੀਹ ਵਾਲੇ ਅਪਰਾਧੀਆਂ ਨੂੰ ਹਿਰਾਸਤ ’ਚ ਰੱਖਣ ਲਈ ਗਵਾਂਤਨਾਮੋ ਬੇ ’ਚ 30 ਹਜ਼ਾਰ ਸਮਰੱਥਾ ਵਾਲੇ ਡਿਟੈਂਸ਼ਨ ਸੈਂਟਰ ਸਥਾਪਤਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਬੇ ਦੀ ਵਰਤੋਂ ਹੁਣ ਤੱਕ ਅੱਤਵਾਦੀਆਂ ਨੂੰ ਰੱਖਣ ਲਈ ਕੀਤੀ ਜਾਂਦੀ ਰਹੀ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ’ਚੋਂ ਕੁਝ ਏਨੇ ਖ਼ਤਰਨਾਕ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਘਰੇਲੂ ਦੇਸ਼ ਭੇਜਣਾ ਘੱਟ ਹੋਵੇਗਾ। ਅਸੀਂ ਨਹੀਂ ਚਾਹੁੰਦੇ ਕਿ ਉਹ ਵਾਪਸ ਆਉਣ, ਇਸ ਲਈ ਉਨ੍ਹਾਂ ਨੂੰ ਗਵਾਂਤਨਾਮੋ ਭੇਜਣ ਜਾ ਰਹੇ ਹਾਂ।

Loading