ਹੜ੍ਹਾਂ ਦੀ ਤਬਾਹੀ ਬਾਅਦ ਸਿੱਖ ਸੇਵਕ ਸੁਸਾਇਟੀ ਨੇ ਲਈ ਪੀੜਤਾਂ ਦੀ ਸਾਰ

In ਖਾਸ ਰਿਪੋਰਟ
November 28, 2025

ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ੀਰੋ ਫੀਸ ਸਕੂਲ ਦੇ ਬੱਚਿਆਂ ਨੇ ਕੀਰਤਨ ਤੇ ਕਵੀਸ਼ਰੀ ਕੀਤੀ। ਗੁਰਮਤਿ ਕੁਵਿਜ ਮੁਕਾਬਲਿਆਂ ਵਿੱਚ ਜਵਾਬ ਦਿੱਤੇ।
ਭਾਈ ਪਰਮਿੰਦਰਪਾਲ ਸਿੰਘ ਖ਼ਾਲਸਾ ਨੇ ਬੜੇ ਫਖਰ ਨਾਲ ਦੱਸਿਆ, “ਇੱਥੇ ਧਰਮ ਬਦਲੀ ਨੂੰ ਠੱਲ੍ਹ ਪਾ ਦਿੱਤੀ ਗਈ ਹੈ। ਜਿਨ੍ਹਾਂ ਲੋਕਾਂ ਨੂੰ ਪੈਸੇ ਦੇ ਕੇ ਧਰਮ ਬਦਲਣ ਲਈ ਲਲਚਾਇਆ ਜਾ ਰਿਹਾ ਸੀ, ਉਹ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸੇ ਬਣ ਰਹੇ ਨੇ। ਦਲਿਤ ਭਾਈਚਾਰੇ ਵਿੱਚ ਸਿੱਖੀ ਵੱਲ ਰੁਝਾਨ ਬਹੁਤ ਵਧ ਗਿਆ ਹੈ। ਇਹ ਗੁਰੂ ਨਾਨਕ ਦੀ ਸਿੱਖੀ ਦੀ ਜਿੱਤ ਹੈ।”
ਚੇਅਰਮੈਨ ਸਰਦਾਰ ਰਜਿੰਦਰ ਸਿੰਘ ਪੁਰੇਵਾਲ ਨੇ ਕਿਹਾ ਕਿ “ਅਸੀਂ ਇੱਥੇ ਗਰੀਬ ਭਾਈਚਾਰੇ ਦੇ ਰੁਜ਼ਗਾਰ, ਧਰਮ ਪ੍ਰਚਾਰ ਤੇ ਮੈਡੀਕਲ ਸਹੂਲਤਾਂ ਵੱਲ ਧਿਆਨ ਦੇ ਰਹੇ ਆ। ਇਹ ਸਭ ਸੰਗਤ ਦੇ ਦਸਵੰਧ ਨਾਲ ਹੀ ਸੰਭਵ ਹੋ ਰਿਹਾ ਹੈ। ਜਿਥੇ ਗੁਰੂ ਦੀ ਸੰਗਤ ਦਾ ਪਿਆਰ ਹੈ, ਉੱਥੇ ਕੋਈ ਗਰੀਬ ਨਹੀਂ ਰਹਿੰਦਾ। ਅਸੀਂ ਜਲਦੀ ਹੀ ਨੇੜੇ ਦੇ ਪਿੰਡਾਂ ਵਿੱਚ ਵੀ ਇਹ ਧਰਮ ਪ੍ਰਚਾਰ ਲਹਿਰ ਲੈ ਕੇ ਜਾਵਾਂਗੇ।”
ਇਸ ਮੌਕੇ ’ਤੇ ਕਈ ਹੋਰ ਸੇਵਾਦਾਰ ਵੀ ਮੌਜੂਦ ਸਨ। ਬਲਜੀਤ ਸਿੰਘ ਮਿਸ਼ਨਰੀ, ਮਨਦੀਪ ਸਿੰਘ ਪ੍ਰਿੰਸੀਪਲ, ਬੀਬੀ ਅੰਮ੍ਰਿਤਪਾਲ ਕੌਰ, ਗੁਰਪ੍ਰੀਤ ਕੌਰ ਤੇ ਜ਼ੀਰੋ ਫੀਸ ਸਕੂਲ ਦੇ ਸਾਰੇ ਸਟਾਫ ਨੇ ਠੰਡ ਵਿੱਚ ਲੋੜਵੰਦਾਂ ਨੂੰ ਕੰਬਲ ਵੰਡੇ। ਇਸ ਮੌਕੇ ਸੰਦੀਪ ਸਿੰਘ ਚਾਵਲਾ, ਹਰਦੇਵ ਸਿੰਘ ਗਰਚਾ, ਸਾਹਿਬ ਸਿੰਘ ਆਰਟਿਸਟ, ਗੁਰਪ੍ਰੀਤ ਸਿੰਘ ਰਾਜੂ, ਤਜਿੰਦਰ ਸਿੰਘ, ਕਮਲਜੀਤ ਸਿੰਘ ਜਮਸ਼ੇਰ, ਗੁਰਦੁਆਰਾ ਪ੍ਰਧਾਨ ਜੋਗਿੰਦਰ ਸਿੰਘ, ਗ੍ਰੰਥੀ ਹਰਦੇਵ ਸਿੰਘ ਤੇ ਪਿੰਡ ਮੁੰਡੀ ਕਾਹਲੋਂ ਤੋਂ ਕੁਲਦੀਪ ਸਿੰਘ ਵੀ ਸੇਵਾ ਵਿੱਚ ਸ਼ਾਮਲ ਸਨ।

Loading