ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਆਏ ਅੱਗੇ ਪੰਜਾਬੀ ਨੌਜਵਾਨ

In ਮੁੱਖ ਖ਼ਬਰਾਂ
September 03, 2025

ਪੰਜਾਬ ਵਿਰੋਧੀ ਰਾਸ਼ਟਰੀ ਮੀਡੀਆ ਵੱਲੋਂ ਪੰਜਾਬੀ ਨੌਜਵਾਨਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਨਸ਼ੇੜੀ ਅਤੇ ਵਿਹਲੜ ਹਨ ਪਰ ਪੰਜਾਬ ਵਿੱਚ ਇਸ ਸਮੇਂ ਆਏ ਹੜ੍ਹਾਂ ਦੌਰਾਨ ਹੜ੍ਹ ਪੀੜ੍ਹਤਾਂ ਦੀ ਸਭ ਤੋਂ ਵਧੇਰੇ ਮਦਦ ਪੰਜਾਬੀ ਨੌਜਵਾਨਾਂ ਵੱਲੋਂ ਹੀ ਕੀਤੀ ਜਾ ਰਹੀ ਹੈ। ਦਿਨ ਰਾਤ ਵੱਡੀ ਗਿਣਤੀ ਪੰਜਾਬੀ ਨੌਜਵਾਨ ਜਿਥੇ ਹੜ੍ਹ ਪੀੜ੍ਹਤਾਂ ਨੂੰ ਲੰਗਰ, ਹੋਰ ਲੋੜੀਂਦਾ ਸਮਾਨ ਪਹੁੰਚਾ ਰਹੇ ਹਨ ਉਥੇ ਕਈ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਵੀ ਪੰਜਾਬੀ ਨੌਜਵਾਨ ਆਪਣਾ ਯੋਗਦਾਨ ਪਾ ਰਹੇ ਹਨ। ਸਰਕਾਰ ਤੋਂ ਕੋਈ ਸਹਾਇਤਾ ਦੀ ਉਮੀਦ ਰੱਖਣ ਦੀ ਥਾਂ ਪੰਜਾਬੀ ਨੌਜਵਾਨ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰ ਰਹੇ ਹਨ ਪਰ ਪੰਜਾਬੀ ਨੌਜਵਾਨਾਂ ਦੇ ਇਸ ਪੱਖ ਨੂੰ ਰਾਸ਼ਟਰੀ ਮੀਡੀਆ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਦੇ ਹੜ ਪੀੜਤ ਲੋਕਾਂ ਲਈ ਹਾਅ ਦਾ ਨਾਅਰਾ ਨਾ ਮਾਰਨ ਤੇ ਕੋਈ ਟਵੀਟ ਨਾ ਕਰੇ ਜਾਣ ਕਾਰਨ ਵੀ ਪੰਜਾਬੀ ਨਾਰਾਜ਼ ਹਨ।

Loading