16 ਮਈ ਤੋਂ ਸ਼ੁਰੂ ਹੋ ਸਕਦਾ ਹੈ ਆਈ.ਪੀ.ਐੱਲ.

ਮੁੰਬਈ/ਏ.ਟੀ.ਨਿਊਜ਼: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 16 ਮਈ ਤੋਂ ਮੁੜ ਸ਼ੁਰੂ ਹੋ ਸਕਦਾ ਹੈ। ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਦੇ ਚਲਦੇ ਆਈ.ਪੀ.ਐਲ. 9 ਮਈ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਇਹ ਵੀ ਚਰਚਾ ਹੈ ਕਿ ਇਸ ਦਾ ਫਾਈਨਲ ਮੁਕਾਬਲਾ 30 ਮਈ ਨੂੰ ਖੇਡਿਆ ਜਾ ਸਕਦਾ ਹੈ। ਆਈ.ਪੀ.ਐਲ. ਦੇ ਇਸ ਵੇਲੇ 16 ਮੈਚ ਖੇਡਣੇ ਬਾਕੀ ਰਹਿ ਗਏ ਹਨ ਜਿਨ੍ਹਾਂ ਵਿੱਚ 12 ਮੈਚ ਲੀਗ ਦੇ ਤੇ ਚਾਰ ਪਲੇਅ ਆਫ ਦੇ ਹਨ। ਇਸ ਵੇਲੇ ਗੁਜਰਾਤ ਟਾਈਟਨਜ਼ ਸਭ ਤੋਂ ਸਿਖਰ ’ਤੇ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬੀ.ਸੀ.ਸੀ.ਆਈ. ਇਸ ਟੂਰਨਾਮੈਂਟ ਨੂੰ ਮਈ ਵਿੱਚ ਹੀ ਮੁਕੰਮਲ ਕਰਨਾ ਚਾਹੁੰਦਾ ਹੈ ਕਿਉਂਕਿ ਜੇ ਮਈ ਵਿੱਚ ਮੈਚ ਨਾ ਹੋਏ ਤਾਂ ਬਾਕੀ ਟੀਮਾਂ ਦੇ ਰੁਝੇਵਿਆਂ ਕਾਰਨ ਇਹ ਟੂਰਨਾਮੈਂਟ ਸਤੰਬਰ ਤੋਂ ਪਹਿਲਾਂ ਨਹੀਂ ਕਰਵਾਇਆ ਜਾ ਸਕਦਾ।

Loading