ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: 2025 ਵਿੱਚ 3,17,000 ਤੋਂ ਵਧ ਸੰਘੀ ਮੁਲਾਜ਼ਮਾਂ ਨੇ ਨੌਕਰੀ ਛੱਡੀ। ਪਰਸੋਨਲ ਮੈਨੇਜਮੈਂਟ ਦਫ਼ਤਰ ਅਨੁਸਾਰ ਬਹੁਗਿਣਤੀ ਮੁਲਾਜ਼ਮਾਂ ਨੇ ਇੱਛੁਕ ਤੌਰ ’ਤੇ ਸਮਂੇ ਤੋਂ ਪਹਿਲਾਂ ਸੇਵਾ ਮੁਕਤੀ ਲੈ ਲਈ ਜਾਂ ਨੌਕਰੀਆਂ ਛੱਡ ਕੇ ਚਲੇ ਗਏ। ਮੁਲਾਜ਼ਮਾਂ ਨੇ ਇਹ ਕਦਮ ਟਰੰਪ ਪ੍ਰਸ਼ਾਸਨ ਵੱਲੋਂ ਸਰਕਾਰੀ ਖਰਚ ਘਟਾਉਣ ਤੇ ਅਕੁਸ਼ਲਤਾ ਦੇ ਨਾਂਅ ’ਤੇ ਹਜ਼ਾਰਾਂ ਮੁਲਾਜ਼ਮਾਂ ਦੀ ਛਾਂਟੀ ਕਰਨ ਤੋਂ ਬਾਅਦ ਚੁੱਕਿਆ। ਇਨ੍ਹਾਂ ਵਿੱਚ ਉਹ ਮੁਲਾਜ਼ਮ ਵੀ ਸ਼ਾਮਿਲ ਸਨ, ਜੋ ਨਵੇਂ ਸਨ ਜਾਂ ਹਾਲ ਹੀ ਵਿੱਚ ਪਦਉਨਤ ਕੀਤੇ ਗਏ ਸਨ ਤੇ ਉਨ੍ਹਾਂ ਦਾ ਪ੍ਰੋਬੇਸ਼ਨਰੀ ਸਮਾਂ ਚੱਲ ਰਿਹਾ ਸੀ। 20 ਜਨਵਰੀ 2025 ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਪਹਿਲੇ ਆਦੇਸ਼ ਵਿੱਚ ਯੂ ਐਸ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫ਼ੀਸੀਏਂਸੀ ਦੀ ਸਥਾਪਨਾ ਕੀਤੀ ਗਈ। ਇਸ ਵਿਭਾਗ ਦਾ ਕੰਮ ਸੰਘੀ ਨੌਕਰਸ਼ਾਹੀ ਖਰਚ ਨੂੰ ਘਟਾਉਣਾ ਤੇ ਹੁੰਦੀ ਬਰਬਾਦੀ ਨੂੰ ਰੋਕਣਾ ਸੀ। ਇਸ ਦੀ ਕਮਾਨ ਅਰਬਪਤੀ ਐਲਨ ਮਸਕ ਨੂੰ ਸੌਂਪੀ ਗਈ ਜਿਸ ਨੇ ਮੁਲਾਜ਼ਮਾਂ ਦੀ ਸਮੂਹਿਕ ਛਾਂਟੀ ਸ਼ੁਰੂ ਕੀਤੀ ਤੇ ਇਛੁੱਕ ਤੌਰ ’ਤੇ ਨੌਕਰੀਆਂ ਛੱਡਣ
ਲਈ ਰਾਹ ਪੱਧਰਾ ਕੀਤਾ। ਪਰਸੋਨਲ ਮੈਨੇਜਮੈਂਟ ਦਫ਼ਤਰ ਅਨੁਸਾਰ ਸਰਕਾਰ ਨੇ 2025 ਵਿੱਚ 68000 ਨਵੇਂ ਮੁਲਾਜ਼ਮ ਭਰਤੀ ਵੀ ਕੀਤੇ ਜਿਨ੍ਹਾਂ ਨਾਲ ਦੇਸ਼ ਭਰ ਵਿੱਚ ਕੁਲ ਸੰਘੀ ਸਿਵਲੀਅਨ ਵਰਕਰਾਂ ਦੀ ਗਿਣਤੀ ਤਕਰੀਬਨ 2.1 ਮਿਲੀਅਨ ਹੋ ਗਈ।
![]()
