ਸੈਕਰਾਮੈਂਟੋ, ਕੈਲੀਫੋਰਨੀਆ/ ਹੁਸਨ ਲੜੋਆ ਬੰਗਾ: ਇਕ ਤਾਜ਼ਾ ਸਰਵੇਖਣ ਵਿੱਚ 3 ਵਿਚੋਂ ਇੱਕ ਅਮਰੀਕੀ ਨੇੇ ਰਾਸ਼ਟਰਪਤੀ ਟਰੰਪ ਦੀ ਵੈਨੇਜ਼ੁਏਲਾ ਵਿਰੁੱਧ ਕਾਰਵਾਈ ਦਾ ਸਮਰਥਨ ਕੀਤਾ ਹੈ। ਇਹ ਸਰਵੇ ਰਾਈਟਰ ਤੇ ਇਪਸੋਸ ਵੱਲੋਂ ਕਰਵਾਇਆ ਗਿਆ ਜੋ 5 ਜਨਵਰੀ ਨੂੰ ਜਾਰੀ ਕੀਤਾ ਗਿਆ ਹੈ। ਇਸ ਸਰਵੇ ਵਿੱਚ 72% ਅਮਰੀਕੀਆਂ ਨੇ ਅਮਰੀਕਾ ਵੱਲੋਂ ਦੱਖਣੀ ਅਮਰੀਕੀ ਦੇਸ਼ ਨਾਲ ਉਲਝ ਜਾਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਸਰਵੇ ਵਿੱਚ ਰਾਸ਼ਟਰਪਤੀ ਦੀ ਪ੍ਰਵਾਨਗੀ ਦਰ 42% ਰਹੀ। 65% ਰਿਪਬਲੀਕਨਾਂ ਨੇ ਫ਼ੌਜੀ ਕਾਰਵਾਈ ਦਾ ਸਮਰਥਨ ਕੀਤਾ , 11% ਡੈਮੋਕਰੈਟਸ ਤੇ 23% ਆਜ਼ਾਦ ਲੋਕਾਂ ਨੇ ਵੀ ਫ਼ੌਜੀ ਕਾਰਵਾਈ ਨੂੰ ਠੀਕ ਕਿਹਾ।
![]()
