ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਵਾਸ਼ਿੰਗਟਨ ਵਿਚ ਇਕ ਮਾਂ ਵੱਲੋਂ ਉਸ ਦੀਆਂ 3 ਧੀਆਂ ਦੇ ਲਾਪਤਾ ਹੋਣ ਦੀ
ਰਿਪੋਰਟ ਲਿਖਵਾਉਣ ਤੋਂ ਬਾਅਦ ਉਨਾਂ ਦੀ ਲਾਸ਼ਾਂ ਮਿਲਣ ਦੀ ਖਬਰ ਹੈ ਜਿਸ ਉਪਰੰਤ ਇਲਾਕੇ ਵਿਚ ਸਹਿਮ ਤੇ ਡਰ ਦਾ ਮਾਹੌਲ
ਬਣ ਗਿਆ ਹੈ। ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਲੋੜੀਂਦੇ ਮ੍ਰਿਤਕ ਬੱਚੀਆਂ ਦੇ ਪਿਤਾ ਨੂੰ
ਲੱਭ ਰਹੀ ਹੈ ਜੋ ਘਟਨਾ ਤੋਂ ਬਾਅਦ ਫਰਾਰ ਹੈ। ਵੈਨੇਚੀ ਪੁਲਿਸ ਨੇ ਕਿਹਾ ਹੈ ਕਿ ਮਾਂ ਨੇ ਪੈਟਿਨ ਡੈਕਰ (9 ਸਾਲ), ਆਈਲਿਨ ਡੈਕਰ
(8) ਸਾਲ ਤੇ ਓਲੀਵਿਆ ਡੈਕਰ (5 ਸਾਲ) ਦੇ ਲਾਪਤਾ ਹੋਣ ਦੀ ਰਿਪੋਰਟ 30 ਮਈ ਦੀ ਰਾਤ ਨੂੰ ਲਿਖਵਾਈ ਸੀ। ਉਹ ਆਪਣੇ
ਪਿਤਾ ਟਰੈਵਿਸ ਡੈਕਰ ਨੂੰ ਮਿਲਣ ਗਈਆਂ ਸਨ,ਜੋ ਇਕ ਬੇਘਰਾ ਹੈ ਤੇ ਇਕ ਪਿਕਅੱਪ ਟਰੱਕ ਵਿਚ ਰਹਿੰਦਾ ਹੈ ਪਰੰਤੂ ਉਹ ਘਰ
ਵਾਪਿਸ ਨਹੀਂ ਆਈਆਂ। ਪੁਲਿਸ ਅਨੁਸਾਰ ਉਸ ਨੇ ਖੇਤਰ ਵਿਚਲੇ ਮੋਟਲਾਂ ਦੀ ਤਲਾਸ਼ੀ ਲਈ ਹੈ ਪਰੰਤੂ ਟਰੈਵਿਸ ਡੈਕਰ ਨਹੀਂ
ਮਿਲਿਆ ਜਦ ਕਿ 30 ਮਈ ਨੂੰ ਉਸ ਦਾ ਪਿੱਕਅੱਪ ਟਰੱਕ ਵੈਨੇਚੀ ਤੋਂ ਰਾਸ਼ਟਰੀ ਮਾਰਗ 2 ਉਪਰ ਪੱਛਮ ਵਾਲੇ ਪਾਸੇ ਗਿਆ ਸੀ।
ਪੁਲਿਸ ਨੇ ਕਿਹਾ ਹੈ ਕਿ ਮਾਮਲਾ ਬਹੁਤ ਗੰਭੀਰ ਹੈ ਤੇ ਉਹ ਇਸ ਮਾਮਲੇ ਵਿੱਚ ਨਾਮਜ਼ਦ ਟਰੈਵਿਸ ਡੈਕਰ ਨੂੰ ਲੱਭ ਰਹੀ ਹੈ।