ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਮੈਮਫਿਸ,ਟੇਨੇਸੀ ਦੇ 3 ਸਾਬਕਾ ਪੁਲਿਸ ਅਫਸਰਾਂ ਨੂੰ ਟਾਇਰ ਨਿਕੋਲਸ ਨਾਮੀ ਕਾਲੇ ਵਿਅਕਤੀ
ਦੀ ਕੀਤੀ ਗਈ ਬੁਰੀ ਤਰਾਂ ਕੁੱਟਮਾਰ ਜਿਸ ਉਪਰੰਤ ਉਸ ਦੀ ਮੌਤ ਹੋ ਗਈ ਸੀ, ਦੇ ਮਾਮਲੇ ਵਿਚ ਅਦਾਲਤ ਨੇ ਦੂਸਰਾ ਦਰਜਾ ਹੱਤਿਆ ਸਮੇਤ ਸਾਰੇ
ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਇਕ ਟਰੈਫਿਕ ਸਟਾਪ ਤੋਂ ਭੱਜੇ ਨਿਕੋਲਸ ਦੀ ਪੁਲਿਸ ਦੀ ਕੁੱਟਮਾਰ ਨਾਲ ਹੋਈ ਮੌਤ ਉਪਰੰਤ ਦੇਸ਼ ਵਿਆਪੀ ਵਿਖਾਵੇ ਤੇ
ਰੋਸ ਪ੍ਰਦਰਸ਼ਨ ਹੋਏ ਸਨ। ਮੈਮਫਿਸ ਦੀ ਸਟੇਟ ਅਦਾਲਤ ਵਿਚ ਕੁਲ 9 ਦਿਨ ਸੁਣਵਾਈ ਉਪਰੰਤ ਜਿਊਰੀ ਨੇ ਸਾਬਕਾ ਪੁਲਿਸ ਅਫਸਰ ਟਾਡਾਰੀਅਸ
ਬੀਨ, ਡੈਮੇਟਰੀਅਸ ਹੇਲੇ ਤੇ ਜਸਟਿਨ ਸਮਿੱਥ ਨੂੰ ਨਿਰਦੋੋਸ਼ ਐਲਾਨ ਦਿੱਤਾ। ਜਿਊਰੀ ਦੇ ਫੈਸਲੇ ਉਪਰੰਤ ਸਾਬਕਾ ਪੁਲਿਸ ਅਫਸਰਾਂ ਨੇ ਆਪਣੇ ਵਕੀਲਾਂ
ਨਾਲ ਜਫੀਆਂ ਪਾਈਆਂ ਤੇ ਅਦਾਲਤ ਵਿਚ ਮੌਜੂਦ ਪੁਲਿਸ ਅਫਸਰਾਂ ਦੇ ਰਿਸ਼ਤੇਦਾਰਾਂ ਨੇ ਖੁਸ਼ੀ ਦਾ ਇਜਹਾਰ ਕੀਤਾ।
![]()
