ਸੈਂਟਰ ਫਾਰ ਇਮੀਗਰੇਸ਼ਨ ਸਟਡੀਜ਼ ਦੀ ਜੈਸਿਕ ਐੱਮ ਵਾਨ ਨੇ ਨਿਆਪਾਲਿਕਾ ’ਤੇ ਅਮਰੀਕੀ ਹਾਊਸ ਕਮੇਟੀ ਨੂੰ ਇਮੀਗਰੇਸ਼ਨ ਪਾਲਿਸੀ ’ਚ ਕਈ ਸੁਧਾਰਾਂ ਦਾ ਸੁਝਾਅ ਦਿੱਤਾ, ਜਿਨ੍ਹਾਂ ’ਚ ਐੱਚ-1ਬੀ ਵੀਜ਼ਾ ਨਾਲ ਸਬੰਧਤ ਸੁਧਾਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 2023 ’ਚ ਭਾਰਤ ਦੇ 7,000 ਤੋਂ ਜ਼ਿਆਦਾ ਵਿਦਿਆਰਥੀ ਤੇ ਮਹਿਮਾਨ ਤੈਅ ਸਮੇਂ ਤੋਂ ਜ਼ਿਆਦਾ ਰੁਕੇ ਸਨ। ਉਨ੍ਹਾਂ ਕਿਹਾ ਕਿ 32 ਦੇਸ਼ਾਂ ’ਚ ਵਿਦਿਆਰਥੀ ਤੇ ਮਹਿਮਾਨਾਂ ਦੀ ਜ਼ਿਆਦਾ ਸਮੇਂ ਤੱਕ ਰਹਿਣ ਦੀ ਦਰ 20 ਫ਼ੀਸਦੀ ਤੋਂ ਜ਼ਿਆਦਾ ਹੈ। ਐੱਫ ਅਤੇ ਐੱਮ ਵੀਜ਼ਾ ਸ਼੍ਰੇਣੀਆਂ ’ਚ ਆਰਜ਼ੀ ਦਾਖਲੇ ਦੀ ਕਿਸੇ ਵੀ ਵਿਆਪਕ ਸ਼੍ਰੇਣੀ ਦੇ ਮੁਕਾਬਲੇ ਜ਼ਿਆਦਾ ਸਮੇਂ ਤੱਕ ਰੁਕਣ ਦੀ ਦਰ ਸਭ ਤੋਂ ਜ਼ਿਆਦਾ ਹੈ।