
ਮੁੰਬਈ, 20 ਸਤੰਬਰ:
ਐਪਲ ਵੱਲੋਂ 9 ਸਤੰਬਰ ਨੂੰ ਆਈਫੋਨ 16 (iPhone 16) ਸੀਰੀਜ਼ ਜਾਰੀ ਕਰਨ ਤੋਂ ਬਾਅਦ ਹੁਣ ਕੰਪਨੀ ਨੇ ਭਾਰਤ ਵਿੱਚ ਇਸਦੀ ਵਿਕਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਲੋਕ ਇਸ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਆਈਫੋਨ 16 ਖਰੀਦਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦੁਕਾਨਾਂ ’ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਮੁੰਬਈ ਦੇ ਬੀਕੇਸੀ ਵਿੱਚ ਕੰਪਨੀ ਦੇ ਸਟੋਰ ਤੋਂ ਇੱਕ ਵਿਜ਼ੂਅਲ ਵਿੱਚ ਆਈਫੋਨ 16(iPhone 16) ਨੂੰ ਖਰੀਦਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਨਜ਼ਰ ਆਏ।
ਭਾਰਤ ਵਿਚ ਆਈਫੋਨ 16 ਸੀਰੀਜ਼ ਦੀ ਵਿਕਰੀ ਸ਼ੁਰੂ , ਸਟੋਰਾਂ ਦੇ ਬਾਹਰ ਲੰਬੀਆਂ ਕਤਾਰਾਂ