
ਨਵੀਂ ਦਿੱਨੀ,9 ਅਗਸਤ (ਅੰਮ੍ਰਿਤਸਰ ਟਾਈਮਜ਼ ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਸ਼ਾਨਦਾਰ ਖੇਡ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਸ੍ਰੀ ਮੋਦੀ ਨੇ ਕਿਹਾ, ‘‘ਹਰੇਕ ਭਾਰਤੀ ਦਾ ਹਾਕੀ ਨਾਲ ਭਾਵੁਕ ਰਿਸ਼ਤਾ ਹੈ ਤੇ ਇਹ ਉਪਲਬਧੀ ਹਾਕੀ ਦੀ ਖੇਡ ਨੂੰ ਸਾਡੇ ਦੇਸ਼ ਦੇ ਨੌਜਵਾਨਾਂ ਵਿਚ ਹੋਰ ਮਕਬੂਲ ਬਣਾਏਗੀ।’’