ਨਫ਼ਰਤ ਫੈਲਾਉਣ ਲਈ ‘ਵੰਡ ਦਹਿਸ਼ਤ ਯਾਦਾਗਾਰ ਦਿਵਸ’ ਮਨਾਉਂਦੇ ਨੇ ਅੱਜ ਦੇ ਹੁਕਮਰਾਨ: ਖੜਗੇ

In ਮੁੱਖ ਖ਼ਬਰਾਂ
August 15, 2024
ਨਵੀਂ ਦਿੱਲੀ, 15 ਅਗਸਤ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੁਤੰਤਰਤਾ ਦਿਵਸ ਮੌਕੇ ਸਰਾਕਰ ’ਤੇ ਨਫ਼ਰਤ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਅੱਜ ਦੇ ਹੁਕਮਰਾਨ ਨਫ਼ਰਤ ਫੈਲਾਉਣ ਦੀ ਮਨਸ਼ਾ ਨਾਲ ‘ਵੰਡ ਦਹਿਸ਼ਤ ਯਾਦਗਾਰ ਦਿਹਾੜਾ’ ਮਨਾਉਂਦੇ ਹਨ। ਖੜਗੇ ਨੇ ਪਾਰਟੀ ਦੇ ਦਫ਼ਤਰ ਵਿਚ ਤਿਰੰਗਾ ਲਹਿਰਾਉਣ ਤੋਂ ਬਾਅਦ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਸੰਬੋਧਨ ਕੀਤਾ। ਇਸ ਮੌਕੇ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਲੋਕ ਸਭਾ ਵਿਰੋਧੀ ਧਿਰ ਦੇ ਆਗੂ ਰਾਹੂਲ ਗਾਂਧੀ ਅਤੇ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਸਨ। ਖੜਗੇ ਨੇ ਦਾਅਵਾ ਕੀਤਾ ਕਿ ਕ੍ਰਾਂਤੀਕਾਰੀਆਂ ਦੇ ਯੋਗਦਾਨ ਨੂੰ ਮਹੱਤਤਾ ਦੇਣ ਅਤੇ ਉਨ੍ਹਾਂ ਦੇ ਵਿਚਾਰਾਂ ’ਤੇ ਅਮਲ ਕਰਨ ਦੀ ਬਜਾਏ ਅੱਜ ਦੇ ਹੁਕਮਰਾਨ ਵੰਡ ਦੀ ਸੋਚ ਨੂੰ ਹਵਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ਵਿਚ ਭਾਗ ਨਹੀਂ ਲਿਆ, ਉਹ ਕਾਂਗਰਸ ਪਾਰਟੀ ਨੂੰ ਨਸੀਹਤ ਦੇ ਰਹੇ ਹਨ ਅਤੇ ਨਹੁੰ ਕੱਟ ਕੇ ਸ਼ਹੀਦ ਬਣ ਰਹੇ ਹਨ। ਰਾਹੁਲ ਗਾਂਧੀ ਨੇ ‘ਐਕਸ’ ਪੋਸਟ ਰਾਹੀਂ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਆਜ਼ਾਦੀ ਸਿਰਫ਼ ਇਕ ਸ਼ਬਦ ਨਹੀਂ ਹੈ, ਬਲਕਿ ਸੰਵਿਧਾਨਕ ਅਤੇ ਜਮਹੂਰੀ ਕਦਰਾਂ-ਕੀਮਤਾਂ ਵਿੱਚ ਸ਼ਾਮਲ ਸਾਡੀ ਸਭ ਤੋਂ ਵੱਡੀ ਸੁਰੱਖਿਆ ਢਾਲ ਹੈ।

Loading