ਬਿਹਾਰ : ਨਾਲੰਦਾ ਦੇ ਸਕੂਲ ਵਿਚ ਪਾਣੀ ਪੀਣ ਤੋਂ ਬਾਅਦ ਲੜਕੀ ਦੀ ਮੌਤ, ਨੌਂ ਬਿਮਾਰ

In ਮੁੱਖ ਖ਼ਬਰਾਂ
September 03, 2024
ਨਾਲੰਦਾ, 3 ਸਤੰਬਰ: ਬਿਹਾਰ ਵਿਚ ਨਾਲੰਦਾ ਜ਼ਿਲ੍ਹੇ ਦੇ ਕਸਤੂਰਬਾ ਗਾਂਧੀ ਸਕੂਲ ਵਿਚ ਕਥਿਤ ਤੌਰ ’ਤੇ ਦੂਸ਼ਿਤ ਪਾਣੀ ਪੀਣ ਨਾਲ ਇਕ ਲੜਕੀ ਦੀ ਮੌਤ ਹੋ ਗਈ ਅਤੇ ਨੌਂ ਹੋਰ ਕੁੜੀਆਂ ਬਿਮਾਰ ਹੋ ਗਈਆਂ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਜਿਸ ਲੜਕੀ ਦੀ ਮੌਤ ਹੋਈ ਹੈ ਉਹ ਸਕੂਲ ਵਿਚ ਹੋਰ ਵਿਦਿਆਰਥਣਾਂ ਨੂੰ ਮਿਲਣ ਆਈ ਸੀ। ਨਾਲੰਦਾ ਦੇ ਡੀਐੱਮ ਸ਼ਸ਼ਾਂਕ ਸ਼ੁਭੰਕਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਅਨੁਸਾਰ ਉਥੇ ਲੱਗੇ ਆਰਓ ਸਿਸਟਮ ਤੋਂ ਪਾਣੀ ਪੀਣ ਤੋਂ ਬਾਅਦ ਕੁੱਝ ਵਿਦਿਆਰਥਣਾਂ ਨੇ ਉਲਟੀ ਅਤੇ ਪੇਟ ਦਰਦ ਦੀ ਸ਼ਿਕਾਇਤ ਕੀਤੀ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਇਕ ਲੜਕੀ ਦੀ ਮੌਤ ਹੋ ਗਈ ਜੋ ਕਿ ਸਕੂਲ ਦੀ ਵਿਦਿਆਰਥਣ ਨਹੀਂ ਸੀ। ਉਨ੍ਹਾਂ ਕਿਹਾ ਕਿ ਆਰਓ ਦੇ ਪਾਣੀ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਸਕੂਲ ਵਾਰਡਨ ਖ਼ਿਲਾਫ਼ ਐੱਫ਼ਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਉਸ ਨੂੰ ਅਣਗਹਿਲੀ ਦੇ ਦੋਸ਼ਾਂ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ।

Loading