
ਮੁੰਬਈ:
ਸੰਨੀ ਦਿਓਲ ਦੀ ਸੁਪਰਹਿੱਟ ਫਿਲਮ ‘ਬਾਰਡਰ’ ਦਾ ਅਗਲਾ ਭਾਗ ‘ਬਾਰਡਰ 2’ ਬਣ ਰਿਹਾ ਹੈ। ਇਸ ਫਿਲਮ ਵਿਚ ਪਹਿਲਾਂ ਸੰਨੀ ਦਿਓਲ ਤੇ ਵਰੁਣ ਧਵਨ ਦਾ ਨਾਂ ਸਾਹਮਣੇ ਆਇਆ ਸੀ ਪਰ ਹੁਣ ਇਸ ਫਿਲਮ ਨਾਲ ਇਕ ਹੋਰ ਨਾਮ ਅਦਾਕਾਰ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਜੁੜ ਗਿਆ ਹੈ, ਜਿਸ ਦਾ ਸੰਨੀ ਦਿਓਲ ਨੇ ਸਵਾਗਤ ਕੀਤਾ ਹੈ। ਦੂਜੇ ਪਾਸੇ ਦਿਲਜੀਤ ਨੇ ਵੀ ਕਿਹਾ ਹੈ ਕਿ ਉਹ ਬਹੁਤ ਖੁਸ਼ ਹੈ ਕਿ ਉਸ ਨੂੰ ਇਸ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ। ਫਿਲਮ ‘ਬਾਰਡਰ 2’ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਵੀ ਆਵਾਜ਼ ਹੈ। ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ ਤੇ ਇਹ ਫਿਲਮ 23 ਜਨਵਰੀ, 2026 ਨੂੰ ਰਿਲੀਜ਼ ਹੋਵੇਗੀ।