121 views 0 secs 0 comments

ਨਕਲੀ ਖਾਦ ਦੀਆਂ ਭਰੀਆਂ ਦੋ ਗੱਡੀਆਂ ਜ਼ਬਤ, 4 ਗ੍ਰਿਫ਼ਤਾਰ

In ਪੰਜਾਬ
September 20, 2024
ਮੋਗਾ, 20 ਸਤੰਬਰ: ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਖੇਤੀ ਅਧਿਕਾਰੀਆਂ ਦੀ ਟੀਮ ਅਤੇ ਥਾਣਾ ਬੱਧਨੀ ਕਲਾਂ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਦੀ ਮਦਦ ਨਾਲ ਗੁਰੂਗ੍ਰਾਮ (ਹਰਿਆਣਾ) ਦੀ ਨਾਮੀ ਕੰਪਨੀ ਦੇ ਬ੍ਰਾਂਡ ਵਾਲੇ ਥੈਲਿਆਂ ’ਚ ਵੇਚੀ ਜਾ ਰਹੀ ਨਕਲੀ ਖਾਦ ਦਾ ਪਰਦਾਫ਼ਾਸ਼ ਕਰਦਿਆਂ ਖਾਦ ਦੀਆਂ ਭਰੀਆਂ ਦੋ ਗੱਡੀਆਂ ਜ਼ਬਤ ਕੀਤੀਆਂ ਹਨ। ਥਾਣਾ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਬਲਾਕ ਖੇਤੀਬਾੜੀ ਅਫ਼ਸਰ ਗੁਰਇਕਬਾਲ ਸਿੰਘ ਦੇ ਬਿਆਨ ਉਤੇ ਦੋ ਡੀਲਰਾਂ ਵਿਕਾਸ ਵਾਸੀ ਫ਼ਿਰੋਜ਼ਪੁਰ ਤੇ ਜਸਵਿੰਦਰ ਸਿੰਘ ਪਿੰਡ ਦੁਸਾਂਝ ਤੇ ਗੱਡੀ ਚਾਲਕਾਂ ਬਾਜ ਵਾਸੀ ਫ਼ਿਰੋਜ਼ਪੁਰ ਅਤੇ ਸਤਨਾਮ ਸਿੰਘ ਵਾਸੀ ਗੁਰੂ ਹਰਸਹਾਏ ਖ਼ਿਲਾਫ਼ ਖਾਦ ਕੰਟਰੋਲ ਅਤੇ ਜ਼ਰੂਰੀ ਵਸਤੂਆਂ ਦੇ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਕੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੁਲਵੰਤ ਸਿੰਘ ਪਿੰਡ ਦੌਧਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਦੋ ਗੱਡੀਆਂ ਖਾਦ ਦੇ ਆਉਣ ’ਤੇ ਮੁਲਜ਼ਮਾਂ ਵੱਲੋਂ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਡੀਏਪੀ ਖਾਦ ਨੂੰ ਪਾਣੀ ਵਿੱਚ ਪਾਇਆ ਤਾਂ ਪਾਣੀ ਦਾ ਰੰਗ ਕਾਲਾ ਹੋ ਗਿਆ, ਜਿਸ ’ਤੇ ਉਨ੍ਹਾਂ ਨੂੰ ਖਾਦ ਨਕਲੀ ਹੋਣ ਦਾ ਸ਼ੱਕ ਹੋਇਆ। ਸੂਚਨਾ ਮਿਲਦੇ ਹੀ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਟੀਮ ਨਾਲ ਪੁੱਜੇ ਅਤੇ ਪੁਲੀਸ ਨੂੰ ਇਤਲਾਹ ਦਿੱਤੀ ਗਈ

Loading