ਬਾਬਾ ਸਿੱਦੀਕੀ ਕਤਲ ਕੇਸ: ਮੁਲਜ਼ਮ ਦੇ ਫ਼ੋਨ ਵਿੱਚ ਮਿਲੀ ਜ਼ੀਸ਼ਾਨ ਸਿੱਦੀਕੀ ਦੀ ਫੋਟੋ

In ਮੁੱਖ ਖ਼ਬਰਾਂ
October 19, 2024
ਮੁੰਬਈ, 19 ਅਕਤੂਬਰ ਐਨਸੀਪੀ ਨੇਤਾ ਬਾਬਾ ਸਿੱਦੀਕੀ ਕਤਲ ਮਾਮਲੇ ਵਿਚ ਮੁੰਬਈ ਪੁਲੀਸ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਉਸਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਦੀ ਫੋਟੋ ਇੱਕ ਮੁਲਜ਼ਮ ਦੇ ਫੋਨ ਵਿੱਚੋ ਮਿਲੀ ਹੈ। ਪੁਲੀਸ ਮੁਤਾਬਕ ਇਹ ਤਸਵੀਰ ਮੁਲਜ਼ਮਾਂ ਨਾਲ ਉਨ੍ਹਾਂ ਦੇ ਹੈਂਡਲਰ ਨੇ ਸਨੈਪਚੈਟ ਰਾਹੀਂ ਸਾਂਝੀ ਕੀਤੀ ਸੀ। ਮੁੰਬਈ ਪੁਲੀਸ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਨਿਸ਼ਾਨੇਬਾਜ਼ਾਂ ਅਤੇ ਸਾਜ਼ਿਸ਼ਕਰਤਾਵਾਂ ਨੇ ਸਨੈਪਚੈਟ ਦੀ ਵਰਤੋਂ ਹਦਾਇਤਾਂ ਤੋਂ ਬਾਅਦ ਮਿਟਾਏ ਜਾਣ ਵਾਲੇ ਸੰਦੇਸ਼ਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਕੀਤੀ। ਮੁੰਬਈ ਕ੍ਰਾਈਮ ਬ੍ਰਾਂਚ ਨੇ ਤਾਜ਼ਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਰਾਮ ਕਨੌਜੀਆ ਨੇ ਪੁੱਛ-ਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਪਹਿਲਾ ਵਿਅਕਤੀ ਸੀ ਜਿਸ ਨੂੰ ਐੱਨਸੀਪੀ ਨੇਤਾ ਦੀ ਹੱਤਿਆ ਦੀ ਸੁਪਾਰੀ ਦਿੱਤੀ ਗਈ ਸੀ ਅਤੇ ਉਸ ਨੇ ਪਹਿਲਾਂ ਇਕ ਕਰੋੜ ਰੁਪਏ ਦੀ ਮੰਗ ਕੀਤੀ ਸੀ। ਉਸ ਦੇ ਬਿਆਨ ਅਨੁਸਾਰ ਭਗੌੜੇ ਮੁਲਜ਼ਮ ਸ਼ੁਭਮ ਲੋਨਕਰ ਨੇ ਪਹਿਲਾਂ ਬਾਬਾ ਸਿੱਦੀਕੀ ਨੂੰ ਮਾਰਨ ਦੀ ਸੁਪਾਰੀ ਰਾਮ ਕਨੌਜੀਆ ਨੂੰ ਦਿੱਤੀ ਸੀ। ਕਨੌਜੀਆ ਨੇ ਇਸ ਕਤਲ ਨੂੰ ਅੰਜਾਮ ਦੇਣ ਲਈ ਇੱਕ ਕਰੋੜ ਰੁਪਏ ਦੀ ਫੀਸ ਮੰਗੀ ਸੀ।

Loading