ਝੋਨਾ ਸੰਕਟ: ਚੌਲ ਮਿੱਲ ਮਾਲਕਾਂ ਨੇ ‘ਸਮਝੌਤੇ’ ਦਾ ਅੱਕ ਚੱਬਿਆ

In ਮੁੱਖ ਖ਼ਬਰਾਂ
October 29, 2024
ਚੰਡੀਗੜ੍ਹ, 29 ਅਕਤੂਬਰ: ਪੰਜਾਬ ’ਚ ਝੋਨੇ ਦੀ ਚੁਕਾਈ ਨੇ ਰਫ਼ਤਾਰ ਫੜ ਲਈ ਹੈ ਪਰ ਕਿਸਾਨਾਂ ਦੇ ਫਿਕਰ ਹਾਲੇ ਘਟੇ ਨਹੀਂ। ਸ਼ੈਲਰ ਮਾਲਕ ਹੁਣ ਐਗਰੀਮੈਂਟ (ਸਮਝੌਤਾ) ਕਰਨ ਲਈ ਅੱਗੇ ਆਉਣ ਲੱਗੇ ਹਨ। ਹਾਲਾਂਕਿ ਕੇਂਦਰ ਸਰਕਾਰ ਨੇ ਸ਼ੈਲਰ ਮਾਲਕਾਂ ਨੂੰ ਕੋਈ ਹੱਥ ਪੱਲਾ ਨਹੀਂ ਫੜਾਇਆ ਹੈ ਪਰ ਉਹ ਆਪਣੇ ਵਿੱਤੀ ਘਾਟਿਆਂ ਦੇ ਡਰੋਂ ਫ਼ਸਲ ਚੁੱਕਣ ਲਈ ਤਿਆਰ ਹੋਏ ਹਨ। ਬਠਿੰਡਾ ਜ਼ਿਲ੍ਹੇ ’ਚ ਰੋਜ਼ਾਨਾ 50 ਸਮਝੌਤੇ ਚੌਲ ਮਿੱਲ ਮਾਲਕ ਕਰ ਰਹੇ ਹਨ। ਕਰੀਬ ਪੰਜਾਹ ਫ਼ੀਸਦੀ ਮਿੱਲਰਾਂ ਨੇ ਚੁਕਾਈ ਲਈ ਹੱਥ ਵਧਾ ਲਏ ਹਨ। ਇਸ ਵੇਲੇ 2288 ਚੌਲ ਮਿੱਲਾਂ ਨੇ ਲਿਫ਼ਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ੈਲਰ ਮਾਲਕਾਂ ਦੀ ਮੰਗ ਸੀ ਕਿ ਪੀਆਰ 126 ਅਤੇ ਹਾਈਬ੍ਰਿਡ ਕਿਸਮਾਂ ’ਚੋਂ ਚੌਲ 67 ਕਿੱਲੋ ਦੀ ਥਾਂ 63 ਕਿੱਲੋ ਨਿਕਲ ਰਿਹਾ ਹੈ ਜਿਸ ਕਰ ਕੇ ਕੇਂਦਰ ਸਰਕਾਰ ਮਾਪਦੰਡਾਂ ’ਚ ਛੋਟ ਦੇਵੇ। ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਦ ਮੰਤਰੀ ਨੇ ਸ਼ੈਲਰ ਮਾਲਕਾਂ ਨਾਲ ਦਿੱਲੀ ’ਚ ਕਈ ਦਿਨ ਪਹਿਲਾਂ ਕੀਤੀ ਮੀਟਿੰਗ ’ਚ ਚਾਰ ਦਿਨਾਂ ਦੀ ਮੋਹਲਤ ਮੰਗੀ ਸੀ। ਕੁੱਝ ਦਿਨ ਤਾਂ ਸ਼ੈਲਰ ਮਾਲਕ ਝਾਕ ਵਿਚ ਰਹੇ ਅਤੇ ਆਖ਼ਰ ਕੇਂਦਰੀ ਮੰਤਰੀ ਜੋਸ਼ੀ ਨੇ ਸਿਰਫ਼ ਭਰੋਸਾ ਦਿੱਤਾ ਕਿ ਪੰਜਾਬ ’ਚ ਝੋਨੇ ਦਾ ਇੱਕ-ਇੱਕ ਦਾਣਾ ਖ਼ਰੀਦ ਕੀਤਾ ਜਾਵੇਗਾ

Loading