ਚੰਡੀਗੜ੍ਹ, 4 ਨਵੰਬਰ:
ਸਿਟੀ ਬਿਊਟੀਫੁੱਲ ਵਿੱਚ ਤਾਮਪਾਨ ਵਿੱਚ ਗਿਰਾਵਟ ਦੇ ਨਾਲ ਹੀ ਸੁਖਨਾ ਝੀਲ ’ਤੇ ਪਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ, ਜਿੱਥੇ ਸਾਇਬੇਰੀਆਂ ਦੇ ਰੰਗ-ਬਿਰੰਗੇ ਪੰਛੀ ਵੀ ਦਿਖਣ ਲੱਗੇ ਹਨ। ਇਹ ਰੰਗ ਬਿਰੰਗੇ ਪੰਛੀ ਸਾਰਿਆਂ ਲਈ ਖਿੱਚ ਦਾ ਕੇਂਦਰ ਬਣ ਰਹੇ ਹਨ। ਝੀਲ ’ਤੇ ਵਿਦੇਸ਼ੀ ਪੰਛੀਆਂ ਦੀ ਆਮਦ ਲਈ ਯੂਟੀ ਪ੍ਰਸ਼ਾਸਨ ਦੇ ਜੰਗਲਾਤ ਵਿਭਾਗ ਵੱਲੋਂ ਵੀ ਆਰਜ਼ੀ ਤੌਰ ’ਤੇ ਪ੍ਰਬੰਧ ਕੀਤੇ ਗਏ। ਇਸ ਵਿੱਚ ਪੰਛੀਆਂ ਦੇ ਬੈਠਣ ਲਈ ਆਰਜ਼ੀ ਤੌਰ ’ਤੇ ਟਾਪੂ ਤਿਆਰ ਕੀਤੇ ਗਏ ਹਨ। ਉੱਥੇ ਹੀ ਪੰਛੀਆਂ ਦੇ ਰਹਿਣ-ਸਹਿਣ ਦੇ ਵੀ ਪ੍ਰਬੰਧ ਕੀਤੇ ਗਏ ਹਨ। ਇਹ ਪੰਛੀ ਨਵੰਬਰ ਮਹੀਨੇ ਤੋਂ ਲੈ ਕੇ ਮਾਰਚ ਮਹੀਨੇ ਤੱਕ ਦੇਖੇ ਜਾ ਸਕਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਨਾ ਝੀਲ ’ਤੇ ਗ੍ਰੇਟ ਕਾਰਮੋਰੇਂਟਸ, ਰੁੱਡੀ ਸ਼ੈਲਡੱਕਸ, ਪਰਪਲ ਹੈਰੋਨ, ਰੈੱਡ ਜੰਗਲਫੋਲ, ਡਰੋਂਗੋ ਸਣੇ ਪੰਛੀਆਂ ਦੀਆਂ ਕਈ ਹੋਰ ਪ੍ਰਜਾਤੀਆਂ ਵੀ ਸੁਖਨਾ ਝੀਲ ਦੇ ਨਜ਼ਦੀਕ ਦਿਖਾਈ ਦੇਣ ਲੱਗੇ ਹਨ।
![]()
