ਭਵਾਨੀਗੜ੍ਹ: ਡੀਏਪੀ ਨਾਲ ਭਰੇ ਟਰੱਕ ਦੀ ਬੱਸ ਨਾਲ ਟੱਕਰ, 4 ਜ਼ਖ਼ਮੀ

In ਮੁੱਖ ਖ਼ਬਰਾਂ
November 12, 2024
ਭਵਾਨੀਗੜ੍ਹ, 12 ਨਵੰਬਰ: Punjab News ਅੱਜ ਸਵੇਰੇ ਇੱਥੇ ਬਠਿੰਡਾ-ਚੰਡੀਗੜ੍ਹ ਕੌਮੀ ਹਾਈਵੇਅ ਦੇ ਬਲਿਆਲ ਕੱਟ ’ਤੇ ਇਕ ਪੀਆਰਟੀਸੀ ਬੱਸ ਤੇ ਡੀਏਪੀ ਖਾਦ ਦੇ ਭਰੇ ਇਕ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਪ੍ਰਾਪਤ ਜਾਣਕਾਰੀ ਸੰਗਰੂਰ ਤੋਂ ਆ ਰਹੀ ਸਰਕਾਰੀ ਬੱਸ ਬਲਿਆਲ ਕੱਟ ਤੇ ਇਕ ਟਰੱਕ ਟਰਾਲਾ ਲਿੰਕ ਸੜਕ ਨੂੰ ਮੁੜ ਰਿਹਾ ਸੀ ਤਾਂ ਇਸੇ ਦੌਰਾਨ ਦੋਵਾਂ ਵਾਹਨਾਂ ਦੀ ਟੱਕਰ ਹੋ ਗਈ। ਹਾਦਸੇ ਵਿੱਚ ਜਖ਼ਮੀ ਰਾਜਪਾਲ ਸਿੰਘ ਠਸਕਾ, ਗੁਰਬਖਸ਼ ਸਿੰਘ ਬਡਰੁੱਖਾਂ, ਪਰਮਜੀਤ ਕੌਰ ਬਡਰੁੱਖਾਂ ਅਤੇ ਬਬਲੀ ਕੌਰ ਵੱਡਾ ਗਾਓਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ।

Loading