ਨਾਗਪੁਰ ਵਿੱਚੋਂ 14.5 ਕਰੋੜ ਰੁਪਏ ਮੁੱਲ ਦਾ ਸੋਨਾ ਜ਼ਬਤ

In ਮੁੱਖ ਖ਼ਬਰਾਂ
November 18, 2024
ਨਾਗਪੁਰ: ਚੋਣ ਅਧਿਕਾਰੀਆਂ ਨੇ ਚੋਣ ਜ਼ਾਬਤੇ ਦੌਰਾਨ ਨਾਗਪੁਰ ਵਿੱਚੋਂ 14.5 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਸੋਨਾ (ਗਹਿਣੇ ਤੇ ਬਿਸਕੁਟ) ਗੁਜਰਾਤ ਅਧਾਰਿਤ ਕੰਪਨੀ ਸੀਕੁਐੱਲ ਲੌਜਿਸਟਿਕਸ ਵੱਲੋਂ ਲਿਆਂਦਾ ਜਾ ਰਿਹਾ ਸੀ, ਜਿਹੜਾ ਸ਼ਨਿਚਰਵਾਰ ਨੂੰ ਇੱਕ ਉਡਣ ਦਸਤੇ ਨੇ ਜ਼ਬਤ ਕਰ ਲਿਆ। ਅਧਿਕਾਰੀ ਮੁਤਾਬਕ ਇਹ ਖੇਪ ਉਡਾਣ ਰਾਹੀਂ ਵੀਰਵਾਰ ਨੂੰ ਨਾਗਪੁਰ ਪਹੁੰਚੀ ਸੀ ਅਤੇ ਅਮਰਾਵਤੀ ਭੇਜੀ ਜਾਣੀ ਸੀ। ਅੰਬਾਜ਼ਾਰੀ ਝੀਲ ਤੋਂ ਵਾਡੀ ਨੂੰ ਜਾ ਰਹੇ ਵਾਹਨ ਵਿਚੋਂ ਇਹ ਸੋਨਾ ਬਰਾਮਦ ਹੋਇਆ।

Loading