Allu Arjun ਨੇ ‘Pushpa 2’ ਦੀ ਸਕ੍ਰੀਨਿੰਗ ਦੌਰਾਨ ਭਗਦੜ ਬਾਰੇ ਤੋੜੀ ਚੁੱਪੀ

In ਮੁੱਖ ਖ਼ਬਰਾਂ
December 07, 2024
ਹੈਦਰਾਬਾਦ, 07 ਦਸੰਬਰ: ਅਦਾਕਾਰ Allu Arjun ਨੇ ਸ਼ੁੱਕਰਵਾਰ ਨੂੰ ਹੈਦਰਾਬਾਦ ਵਿੱਚ ਇੱਕ ਥੀਏਟਰ ’ਚ ‘ਪੁਸ਼ਪਾ 2’ ਦੇ ਪ੍ਰੀਮੀਅਰ ਸ਼ੋਅ ਦੌਰਾਨ ਦਮ ਘੁੱਟਣ ਕਾਰਨ ਮਰਨ ਵਾਲੀ ਔਰਤ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ‘ਐਕਸ’ ‘ਤੇ ਪੋਸਟ ਕੀਤੀ ਇਕ ਵੀਡੀਓ ਵਿਚ 42 ਸਾਲਾ ਅਦਾਕਾਰ Allu Arjun ਨੇ ਕਿਹਾ ਕਿ ਉਹ ਦੁਖੀ ਪਰਿਵਾਰ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹੈ ਕਿ ਉਹ ਇਸ ਦੁਖਦਾਈ ਸਥਿਤੀ ਵਿਚ ਇਕੱਲੇ ਨਹੀਂ ਹਨ ਅਤੇ ਉਹ ਪਰਿਵਾਰ ਨੂੰ ਨਿੱਜੀ ਤੌਰ ’ਤੇ ਮਿਲਣਗੇ। ਅਭਿਨੇਤਾ Allu Arjun ਦੀ ਫਿਲਮ Pushpa 2 ਦੇ ਪ੍ਰੀਮੀਅਰ ਸ਼ੋਅ ਦੌਰਾਨ ਇੱਥੇ ਇੱਕ ਫਿਲਮ ਥੀਏਟਰ ਵਿੱਚ ਭਗਦੜ ਮਚਣ ਕਾਰਨ ਇੱਕ 35 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਉਸਦੇ ਪੁੱਤਰ ਨੂੰ ਸਾਹ ਘੁੱਟਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਸੰਧਿਆ ਥੀਏਟਰ ਵਿੱਚ ਸਿਤਾਰੇ ਦੀ ਇੱਕ ਝਲਕ ਪਾਉਣ ਲਈ ਇਕੱਠੇ ਹੋਏ ਸਨ।

Loading