Diljit Concert : Chandigarh ‘ਚ ਸ਼ਾਮ 4 ਵਜੇ ਤੋਂ 5 ਪਾਰਕਿੰਗ ਏਰੀਆ, ਟ੍ਰੈਫਿਕ ਪਾਬੰਦੀਆਂ ਲਾਗੂ

In ਮੁੱਖ ਖ਼ਬਰਾਂ
December 14, 2024
ਚੰਡੀਗੜ੍ਹ, 14 ਦਸੰਬਰ: ਸ਼ਨਿੱਚਰਵਾਰ (ਅੱਜ) ਚੰਡੀਗੜ੍ਹ ਦੇ ਸੈਕਟਰ 34 ਦੇ ਗਰਾਉਂਡ ਵਿੱਚ ਹੋ ਰਹੇ ਸ਼ੋਅ ਕਾਰਨ ਫੈਨਜ਼ ਵਿੱਚ ਭਾਰੀ ਉਤਸ਼ਾਹ ਹੈ। ਪਰ ਇਸ ਸ਼ੋਅ ਦੇ ਮੱਦੇਨਜ਼ਰ ਬਿਉਟੀਫੁਲ ਸਿਟੀ ਚੰਡੀਗੜ੍ਹ ਵਿੱਚ ਆਸ ਪਾਸ ਦੇ ਖੇਤਰ ਤੋਂ ਭਾਰੀ ਇਕੱਠ ਹੋਣ ਦੀ ਸੰਭਵਾਨਾ ਹੈ। ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਸੰਗੀਤਕ ਸਮਾਰੋਹ ਦੌਰਾਨ ਆਵਾਜਾਈ ਵਿੱਚ ਵਿਘਨ ਅਤੇ ਯਾਤਰੀਆਂ, ਵਪਾਰੀਆਂ ਅਤੇ ਨੇੜਲੇ ਸੈਕਟਰਾਂ ਦੇ ਵਸਨੀਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਰੋਕਣ ਲਈ ਯੂਟੀ ਪੁਲੀਸ ਨੇ ਸਥਾਨ ਦੇ ਆਲੇ ਦੁਆਲੇ ਦਰਸ਼ਕਾਂ ਲਈ ਵਾਹਨ ਪਾਰਕਿੰਗ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।

Loading