
ਸੈਕਰਾਮੈਂਟੋ/ ਹੁਸਨ ਲੜੋਆ ਬੰਗਾ:
ਫਰਿਜ਼ਨੋ ਸ਼ਹਿਰ ਵਿੱਚ ਹੋਈ ਮੰਦਭਾਗੀ ਘਟਨਾ ਨੇ ਪੰਜਾਬੀ ਭਾਈਚਾਰੇ ਨੂੰ ਗਹਿਰੇ ਸਦਮੇ ਵਿੱਚ ਉਦੋਂ ਪਾ ਦਿੱਤਾ, ਜਦੋਂ ਪਿਛਲੇ ਦਿਨੀਂ ਫਰਿਜ਼ਨੋ ਦੀ ਬਰਡ ਤੇ ਸਨੀਸਾਈਡ ਐਵੇਨਿਊ ’ਤੇ ਮੋਟਰਸਾਈਕਲ ਹਾਦਸੇ ਵਿੱਚ ਦੋ ਗੁਰਸਿੱਖ ਪੰਜਾਬੀਆਂ ਦੀ ਮੌਤ ਹੋ ਗਈ । ਇਸ ਘਟਨਾ ’ਚ ਮਾਰੇ ਗਏ ਅੰਤਰਪ੍ਰੀਤ ਸਿੰਘ ਪੁੱਤਰ ਸ. ਖੁਸ਼ਪਾਲ ਸਿੰਘ ਅਤੇ ਹਰਜਾਪ ਸਿੰਘ ਪੁੱਤਰ ਸ. ਰਾਜੂ ਸਿੰਘ ਦੀ ਉਮਰ 13 ਤੋਂ 15 ਸਾਲ ਦੱਸੀ ਜੀ ਰਹੀ ਹੈ। ਦੋਵੇਂ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਪਤਾ ਲੱਗਿਆ ਹੈ ਕਿ ਦੋਵੇਂਂ ਘਰੋਂ ਵੈਸੇ ਹੀ ਲੋਕਲ ਗੇੜਾ ਦੇਣ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਨਿਕਲੇ ਤੇ ਐਮਾਜੌਨ ਦੀ ਵੈਨ ਨਾਲ ਜਾ ਟਕਰਾਏ। ਬੱਚਿਆਂ ਨੇ ਹੈਲਮੇਟ ਵੀ ਨਹੀਂ ਪਾਏ ਹੋਏ ਸਨ। ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ। ਦੋਵੇ ਬੱਚੇ ਗੁਰਦੁਆਰਾ ਨਾਨਕ ਪ੍ਰਕਾਸ਼ ਦੀ ਗੱਤਕਾ ਟੀਮ ਦੇ ਹੋਣਹਾਰ ਮੈਂਬਰ ਸਨ। ਇਹਨਾਂ ਦੀ ਆਤਮਿਕ ਸ਼ਾਂਤੀ ਲਈ ਹਾਦਸੇ ਵਾਲੀ ਜਗ੍ਹਾ ’ਤੇ ਸਥਾਨਕ ਸੰਗਤਾਂ ਵੱਲੋਂ ਜਾਪ ਕੀਤਾ ਗਿਆ।