ਉਤਰੀ ਭਾਰਤ ਵਿੱਚ ਸੰਘਣੀ ਧੁੰਦ ਪੈਣ ਕਾਰਨ ਜਨਜੀਵਨ ਪ੍ਰਭਾਵਿਤ

In ਮੁੱਖ ਖ਼ਬਰਾਂ
January 04, 2025
ਚੰਡੀਗੜ੍ਹ, 4 ਜਨਵਰੀ: ਪੰਜਾਬ ਤੇ ਹਰਿਆਣਾ ਵਿਚ ਅੱਜ ਸਵੇਰੇ ਸੰਘਣੀ ਧੁੰਦ ਪੈਣ ਨਾਲ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕਈ ਦਰਜੇ ਹੇਠਾਂ ਚਲਾ ਗਿਆ। ਪੰਜਾਬ ਵਿਚ ਬਠਿੰਡਾ ਤੇ ਗੁਰਦਾਸਪੁਰ 5 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢੇ ਰਹੇ। ਸੰਘਣੀ ਧੁੰਦ ਕਰਕੇ ਰਾਜਧਾਨੀ ਚੰਡੀਗੜ੍ਹ ਵਿਚ ਦਿਸਣ ਹੱਦ ਘੱਟ ਕੇ ਸਿਫ਼ਰ ਰਹਿ ਗਈ। ਹਾਲਾਂਕਿ ਦਿਨ ਚੜ੍ਹਦਿਆਂ ਧੁੱਪ ਖਿੜਨ ਨਾਲ ਲੋਕਾਂ ਨੇ ਠੰਢ ਤੋਂ ਕੁਝ ਰਾਹਤ ਵੀ ਮਹਿਸੂਸ ਕੀਤੀ। ਪਿਛਲੇ ਦੋ ਦਿਨਾਂ ਤੋਂ ਦੋਵਾਂ ਰਾਜਾਂ ਵਿਚ ਸੰਘਣੀ ਧੁੰਦ ਪੈਣ ਨਾਲ ਬਹੁਤੀਆਂ ਥਾਵਾਂ ’ਤੇ ਦਿਸਣ ਹੱਦ ਘੱਟ ਗਈ ਹੈ। ਚੰਡੀਗੜ੍ਹ ਦੇ ਲੋਕ ਅੱਜ ਸਵੇਰੇ ਉੱਠੇ ਤਾਂ ਸੰਘਣੀ ਧੁੰਦ ਪਈ ਹੋਈ ਸੀ ਤੇ ਇਥੇ ਘੱਟੋ ਘੱਟ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਦਰਜੇ ਘੱਟ ਸੀ। ਹਰਿਆਣਾ ਦੇ ਅੰਬਾਲਾ ਵਿਚ ਤਾਪਮਾਨ 10.1 ਡਿਗਰੀ ਜਦੋਂਕਿ ਕਰਨਾਲ ਵਿਚ 9.4 ਡਿਗਰੀ ਰਿਹਾ। ਰੋਹਤਕ ਵਿਚ 9.2 ਡਿਗਰੀ, ਨਾਰਨੌਲ 4.2 ਡਿਗਰੀ ਤੇ ਹਿਸਾਰ ’ਚ 5.7 ਡਿਗਰੀ ਰਿਹਾ। ਪੰਜਾਬ ਵਿਚ ਬਠਿੰਡਾ ਤੇ ਗੁਰਦਾਸਪੁਰ 5 ਡਿਗਰੀ ਨਾਲ ਸਭ ਤੋਂ ਠੰਢੇ ਰਹੇ। ਅੰਮ੍ਰਿਤਸਰ ਵਿਚ 7.2 ਡਿਗਰੀ ਤੇ ਲੁਧਿਆਣਾ ਵਿਚ 8.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਸ੍ਰੀ ਆਨੰਦਪੁਰ ਸਾਹਿਬ ਵਿਚ 9.4 ਡਿਗਰੀ ਰਿਹਾ।

Loading