ਸਿਰਫ਼ ਸੱਤ ਮਿੰਟਾਂ ਦੀ ਕਸਰਤ ਨਾਲ ਰਹਿ ਸਕੋਗੇ ਤੰਦਰੁਸਤ

In ਮੁੱਖ ਲੇਖ
January 17, 2025
ਸਿਰਫ਼ 7 ਮਿੰਟਾਂ ਦੀ ਕਸਰਤ ਨਾ-ਸਿਰਫ਼ ਤੁਹਾਨੂੰ ਚੁਸਤ-ਦਰੁਸਤ ਰੱਖ ਸਕਦੀ ਹੈ ਸਗੋਂ ਗ਼ੈਰ-ਸਰਗਰਮ ਤਰਜ਼-ਏ-ਜ਼ਿੰਦਗੀ ਨੂੰ ਸਰਗਰਮ ਤਰਜ਼-ਏ-ਜ਼ਿੰਦਗੀ ਵਿਚ ਬਦਲ ਸਕਦੀ ਹੈ। ਭੱਜ-ਦੌੜ ਵਾਲੇ ਅਜੋਕੇ ਸਮੇਂ ਵਿਚ ਵਕਤ ਦੀ ਘਾਟ ਕਾਰਨ ਜਿੱਥੇ ਲੋਕ ਸਿਹਤ ਲਈ ਬਣਦਾ ਵਕਤ ਨਹੀਂ ਦੇ ਸਕਦੇ, ਉਨ੍ਹਾਂ ਨੂੰ ਇਸ ਸਤ ਮਿੰਟਾਂ ਦੀ ਕਸਰਤ ਲਈ ਨਾ ਤਾਂ ਜਿਮ ਜਾਣ ਦੀ ਲੋੜ ਪਵੇਗੀ ਤੇ ਨਾ ਕਿਸੇ ਭਾਰੀ ਉਪਕਰਨ ਦੀ ਜ਼ਰੂਰਤ ਹੋਵੇਗੀ, ਬੱਸ ਕੁਰਸੀ ਜਾਂ ਬੈਂਚ ਹੀ ਕਾਫ਼ੀ ਹੋਵੇਗਾ। ਇਨ੍ਹਾਂ ਵਿੱਚੋਂ ਕੁਝ ਕਸਰਤਾਂ ਵਿਚ ਜੰਪਿੰਗ ਜੈਕ, ਪੁਸ਼-ਅੱਪ (ਬੈਠਕਾਂ) ਤੇ ਕਰੰਚਿਸ ਸ਼ਾਮਲ ਹਨ। ਦੱਸਣਯੋਗ ਹੈ ਕਿ ਮੰਨੇ-ਪ੍ਰਮੰਨੇ ਕਸਰਤ ਮਨੋਵਿਗਿਆਨੀ ਕ੍ਰਿਸ ਜਾਰਡਨ ਨੇ ਇਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਇਕ ‘ਕਸਰਤ ਪ੍ਰੋਗਰਾਮ’ ਤਿਆਰ ਕੀਤਾ ਸੀ ਜੋ ਕਿ ‘ਰਫ਼ਤਾਰ ਰਹਿਤ ਜੀਵਨ’ ਜਿਊਣ ਦੀ ਸਮੱਸਿਆ ਹੱਲ ਕਰਦਾ ਹੈ, ਉਹ ਵੀ ਮਹਿਜ਼ ਸੱਤ ਮਿੰਟਾਂ ਵਿਚ। ਇਸ ਪ੍ਰੋਗਰਾਮ ਦਾ ਉਦੇਸ਼ ਹਰ ਕਸਰਤ ਨੂੰ ਸਰੀਰਕ ਗਤੀ ਦੇ ਅਨੁਕੂਲ ਕਰਨਾ ਹੈ। ਜਾਰਡਨ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਹੈ ਕਿ 30 ਸਕਿੰਟਾਂ ਵਿਚ ਜਿੰਨਾ ਹੋ ਸਕੇ, ਓਨੇ ਜੰਪਿੰਗ ਜੈਕ ਕਰੋ। ਜੇ ਕਿਸੇ ਹੋਰ ਦੇ ਮੁਕਾਬਲੇ ਘੱਟ ਹੋ ਤਾਂ ਤਣਾਅ ਨਾ ਲਵੋ। ਉਨ੍ਹਾਂ ਅੱਗੇ ਦੱਸਿਆ ਕਿ ਆਪਣੇ ਸਰੀਰ ਦੇ ਵਜ਼ਨ ਮੁਤਾਬਕ ਤੁਸੀਂ ਜੰਪਿੰਗ ਜੈਕ ਕਰ ਸਕਦੇ ਹੋ। ਇਹ ਰਵਾਇਤੀ ਹਾਈ ਇੰਟੈਸਿਟੀ ਇੰਟਰਵਲ ਟਰੇਨਿੰਗ (ਐੱਚਆਈਆਈਟੀ) ਦੀ ਉਸੇ ਵਿਚਾਰ ਦੀ ਪੈਰੋਕਾਰੀ ਕਰਦੀ ਹੈ, ਜਿਸ ਵਿਚ ਪੰਜ ਸਕਿੰਟ ਦਾ ਆਰਾਮ ਹੁੰਦਾ ਹੈ। ਕੀ ਹੁੰਦੀ ਹੈ ਹਾਈ ਇੰਟੈਸਿਟੀ ਇੰਟਰਵਲ ਟ੍ਰੇਨਿੰਗ ਹਾਈ ਇੰਟੈਸਿਟੀ ਇੰਟਰਵਲ ਟਰੇਨਿੰਗ ਇਕ ਤਰ੍ਹਾਂ ਦੀ ਵਕਫ਼ਾ ਅਧਾਰਤ ਸਿਖਲਾਈ ਕਸਰਤ ਹੈ। ਇਸ ਵਿਚ ਕਈ ਗੇੜ ਸ਼ਾਮਲ ਹੁੰਦੇ ਹਨ ਜੋ ਕਿ ਕਈ ਮਿੰਟਾਂ ਤੋਂ ਵੱਧ ਮਿਹਨਤ ਵਾਲੀਆਂ ਕਸਰਤਾਂ ਦੇ ਵਿਚਾਲੇ ਵਾਰੀ-ਵਾਰੀ ਦਿਲ ਦੀ ਰਫ਼ਤਾਰ ਨੂੰ ਵੱਧ ਤੋਂ ਵੱਧ 80 ਫ਼ੀਸਦ ਤੱਕ ਵਧਾਉਂਦੇ ਹਨ। ਇਸ ਮਗਰੋਂ ਆਸਾਨ ਕਸਰਤ ਦਾ ਸੰਖੇਪ ਵਕਤ ਹੁੰਦਾ ਹੈ। ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਵਾਲ ਸੀਟਸ, ਪੁਸ਼-ਅੱਪ, ਐਬ ਕਰੰਚ, ਸਟੈੱਪ-ਅੱਪ, ਸਕਵੈਟ, ਟ੍ਰਾਈਸੇਪ ਡਿਪ ਆਨ ਦਿ ਚੇਅਰ, ਪਲੈਂਕ, ਹਾਈ ਨੀਜ਼, ਲੰਗੇਜ, ਸਾਈਡ ਪਲੈਂਕਸ ਕੀਤੇ ਜਾ ਸਕਦੇ ਹਨ। ਬਲੱਡ ਸ਼ੂਗਰ ਕੰਟਰੋਲ ਰੱਖਣ ਲਈ ਫ਼ਾਇਦੇਮੰਦ ਦਿੱਲੀ ਸਥਿਤ ਇਕ ਫਿਟਨੈੱਸ ਅਕਾਦਮੀ ਦੀ ਟਰੇਨ ਕਿਰਨ ਚੁਲਾਨੀ ਸ਼ੁਰੂਆਤੀ ਤੇ ਪੇਸ਼ੇਵਰ ਐਥਲੀਟਾਂ ਲਈ ਐੱਚਆਈਆਈਟੀ ਵਰਕਆਊਟ ਦੇ ਫ਼ਾਇਦਿਆਂ ਬਾਰੇ ਦੱਸਦੇ ਹਨ ਕਿ ਇਹ ਵਰਕਆਊਟ ਕਿਸੇ ਵੀ ਪੱਧਰ ’ਤੇ ਕਿਸੇ ਵੀ ਫਿਟਨੈੱਸ ਨੂੰ ਵਧਾਉਣ ਲਈ ਬਹੁਤ ਸ਼ਕਤੀਸ਼ਾਲੀ ਮਦਦਗਾਰ ਹੋ ਸਕਦੀ ਹੈ। ਸ਼ੁਰੂਆਤ ਕਰਨ ਵਾਲੇ ਲੋਕਾਂ ਲਈ ਘੱਟ ਸਮੇਂ ਦੀ ਪ੍ਰਤੀਬੱਧਤਾ ਦਾ ਪਾਲਣ ਕਰਨਾ ਅਸਾਨ ਜਾਪਦਾ ਹੈ। ਐੱਚਆਈਆਈਟੀ ਇੰਸੁਲਿਨ ਸੰਵੇਦਨਸ਼ੀਲਤਾ ਵਿਚ ਵੀ ਸੁਧਾਰ ਕਰ ਸਕਦਾ ਹੈ ਜੋ ਕਿ ਬਲੱਡ ਸ਼ੂਗਰ ਨੂੰ ਕਾਬੂ ਹੇਠ ਰੱਖਣ ਲਈ ਫ਼ਾਇਦੇਮੰਦ ਹੈ।

Loading