ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੋਸ਼ਲ ਮੀਡੀਆ ਉਪਰ ਕਥਿੱਤ ਤੌਰ 'ਤੇ ਜਾਨੋ ਮਾਰਨ ਦੀਆਂ
ਧਮਕੀਆਂ ਦੇਣ ਵਾਲੇ ਫਲੋਰਿਡਾ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ।
ਵੈਸਟ ਪਾਮ ਬੀਚ ਪੁਲਿਸ ਵਿਭਾਗ ਦੇ ਮੁਖੀ ਟੋਨੀ ਅਰਾਜੋ ਨੇ ਕਿਹਾ ਹੈ ਕਿ 46 ਸਾਲਾ ਸ਼ਾਨਨ ਐਟਕਿਨਸ ਨੂੰ ਟਰੰਪ ਨੂੰ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ
ਗ੍ਰਿਫਤਾਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਐਫ ਬੀ ਆਈ ਨੂੰ ਓਕੀਚੋਬੀ, ਫਲੋਰਿਡਾ ਵਾਸੀ ਇਕ ਵਿਅਕਤੀ ਨੇ ਸੂਹ ਦਿੱਤੀ ਸੀ
ਕਿ ਐਟਕਿਨਸ ਸੋਸ਼ਲ ਮੀਡਆ ਉਪਰ ਰਾਸ਼ਟਰਪਤੀ ਨੂੰ ਜਾਨੋ ਮਾਰਨ ਲਈ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਪੋਸਟਾਂ ਪਾ ਰਿਹਾ ਹੈ। ਪੁਲਿਸ ਮੁਖੀ ਨੇ
ਕਿਹਾ ਕਿ ਪਾਮ ਬੀਚ ਡੀਟੈਕਟਿਵ ਵਿਭਾਗ ਨੇ ਜਾਂਚ ਪੜਤਾਲ ਕੀਤੀ ਤਾਂ ਐਟਕਿਨਸ ਦੁਆਰਾ ਪਾਈਆਂ ਕਈ ਪੋਸਟਾਂ ਮਿਲੀਆਂ ਜਿਨਾਂ ਵਿਚ ਟਰੰਪ ਨੂੰ
ਖਤਮ ਕਰਨ ਦੀ ਧਮਕੀ ਦਿੱਤੀ ਗਈ ਸੀ।
![]()
