ਰਾਜਪੁਰਾ:
ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਵਿਖੇ ਹੋਈ। ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਲਈ ਗੀਤ ਸਾਂਝਾ ਕੀਤਾ। ਅਵਤਾਰ ਪੁਆਰ ਦੀ ਗ਼ਜ਼ਲ 'ਧਰਤੀ ਤੇ ਜਦ ਖਿਲਿਆ ਫੁੱਲ ' ਸੁਣਾਕੇ ਰੰਗ ਬੰਨਿਆ। ਰਾਜ ਸਿੰਘ ਬਧੌਛੀ ਨੇ ਆਪਣੀ ਮਿੰਨੀ ਕਹਾਣੀ ਸਪੋਲੀਏ ਸੁਣਾਕੇ ਪਰਿਵਾਰਕ ਵੰਡ ਨੂੰ ਬਾਖੂਬੀ ਬਿਆਨ ਕੀਤਾ। ਬਾਪੂ ਤਾਰਾ ਸਿੰਘ ਮਾਠਿਆੜਾਂ ਨੇ ਬੁਲੰਦ ਆਵਾਜ਼ ਵਿਚ ਬਸੰਤ ਰੁੱਤ ਦੀ ਵਾਰ ਸੁਣਾਕੇ ਰੰਗ ਬੰਨਿਆ। ਗੁਰਵਿੰਦਰ ਪਾਲ ਸਿੰਘ ਜੀ ਪੀ ਦੀ ਕਵਿਤਾ ਨੇ ਚੰਗਾ ਰੰਗ ਬੰਨਿਆ। ਮਨਜੀਤ ਸਿੰਘ ਨਾਗਰਾ ਨੇ ਮਸ਼ਹੂਰ ਗੀਤ ਸੁਣਾਇਆ। ਹਰਪਾਲ ਸਿੰਘ ਪਾਲ ਨੇ ਰਾਣੀ ਸੁੰਦਰਾਂ ਦਾ ਕਾਵਿਕ ਕਿੱਸਾ ਸੁਣਾਇਆ। ਬੁਲੰਦ ਆਵਾਜ਼ ਦੀ ਮਾਲਿਕ ਸੁਰਿੰਦਰ ਕੌਰ ਬਾੜਾ ਨੇ ਸ਼ਸ਼ੀ ਪੁਨੂੰ ਗਾਥਾ ਸੁਣਾਕੇ ਸ਼ਰੋਤਿਆਂ ਨੂੰ ਕੀਲ ਦਿੱਤਾ। ਇੰਦਰ ਜੀਤ ਸਿੰਘ ਲਾਬਾ ਨੇ ਗੀਤ ਸੁਣਾਇਆ। ਹਰਿ ਸਿੰਘ ਚਮਕ ਨੇ ਬਸੰਤ ਬਾਰੇ ਕਵਿਤਾ ਦਾ ਗਾਇਨ ਕੀਤਾ। ਗੁਰਮੁਖ ਸਿੰਘ ਜਾਗੀ ਨੇ ਸੁਰਮਈ ਢੰਗ ਨਾਲ ਗੀਤ ਸੁਣਾਕੇ ਮੰਤਰਮੁਘਧ ਕੀਤਾ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਦੀ ਮਿੰਨੀ ਕਹਾਣੀ 'ਆਖਰੀ ਕਤਰਾ' ਸੁਣਾਕੇ ਹਾਜ਼ਰ ਸ਼ਰੋਤਿਆਂ ਨੂੰ ਸ਼ਰੋਸ਼ਾਰ ਕੀਤਾ। ਬਲਦੇਵ ਸਿੰਘ ਖੁਰਾਣਾ ਨੇ ਜਿੱਥੇ ਸਭਾ ਦੀ ਕਾਰਵਾਈ ਨੂੰ ਭੂਤ ਬਹੁਤ ਖੂਬ ਚਲਾਇਆ ਉੱਥੇ ਟੋਟਕਿਆਂ ਨਾਲ ਚੰਗਾ ਰੰਗ ਬੰਨਿਆ।