ਇੰਗਲੈਂਡ ਦਾ ਵਰਕ ਪਰਮਿਟ, ਛਡਕੇ ਪੰਜਾਬ ਵਿਚ ਫੁੱਲਾਂ ਦੀ ਖੇਤੀ ਕਰਨ ਲੱਗਾ ਕਿਸਾਨ

In ਪੰਜਾਬ
February 25, 2025
ਅੰਮ੍ਰਿਤਸਰ ਦੇ ਕੋਟ ਖਾਲਸਾ ਖੇਤਰ ਦੇ ਬਲਬੀਰ ਸਿੰਘ ਨੇ ਇੰਗਲੈਂਡ ਦਾ ਵਰਕ ਪਰਮਿਟ ਛੱਡ ਕੇ ਪੰਜਾਬ ਪਰਤਣ ਤੋਂ ਬਾਅਦ ਆਪਣੀ 13 ਏਕੜ ਜ਼ਮੀਨ 'ਤੇ ਫੁੱਲਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ। 2014 ਤੱਕ ਇੰਗਲੈਂਡ ਵਿਚ ਵੇਟਰ ਸਨ। ਅੰਮ੍ਰਿਤਸਰ ਵਾਪਸ ਆਉਂਦੇ ਹੀ ਖੇਤੀ ਸ਼ੁਰੂ ਕੀਤੀ ਅਤੇ ਹੁਣ ਸਲਾਨਾ 8 ਲੱਖ ਰੁਪਏ ਕਮਾਈ ਕਰ ਰਹੇ ਹਨ। ਇਸ ਦੇ ਨਾਲ ਹੀ 7 ਪਰਿਵਾਰਾਂ ਨੂੰ ਰੁਜ਼ਗਾਰ ਵੀ ਦਿੱਤਾ। ਜਦੋਂ ਉਨ੍ਹਾਂ ਨੇ ਗੇਂਦੇ ਦੇ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਤਾਂ ਉਨ੍ਹਾਂ ਪਰਿਵਾਰ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਪਰ ਉਸ ਨੇ ਹਿੰਮਤ ਨਹੀਂ ਹਾਰੀ। ਹੁਣ ਪਰਿਵਾਰ ਵੀ ਸਾਥ ਦੇ ਰਿਹਾ ਹੈ। ਪਹਿਲਾਂ ਇਹ ਗੇਂਦੇ ਅਤੇ ਗੇਂਦੇ ਦੇ ਫੁੱਲ ਕੋਲਕਾਤਾ ਤੋਂ ਪੰਜਾਬ ਲਿਆਂਦੇ ਜਾਂਦੇ ਸਨ। ਉਹ ਵੀ 8 ਗ੍ਰਾਮ ਤੋਂ ਵੱਡਾ ਨਹੀਂ ਹੁੰਦਾ ਸੀ ਅਤੇ ਉੱਥੋਂ ਲਿਆਉਣ ਨਾਲ ਇਸ ਦੀ ਤਾਜ਼ਗੀ ਵੀ ਖ਼ਤਮ ਹੋ ਜਾਂਦੀ ਸੀ। ਉਥੇ ਹੀ ਬਲਬੀਰ 28 ਗ੍ਰਾਮ ਗੇਂਦੇ ਦਾ ਫੁੱਲ ਉਗਾਉਣ ਵਿੱਚ ਸਫ਼ਲ ਹੋਇਆ, ਜਿਸ ਨੂੰ ਇਕ ਪੁਰਸਕਾਰ ਵੀ ਮਿਲਿਆ ਹੈ। ਉਹ ਹੁਣ ਝੋਨੇ ਦੀ ਖੇਤੀ ਨੂੰ ਅਲਵਿਦਾ ਕਹਿ ਕੇ ਦੁੱਗਣੀ ਕਮਾਈ ਕਰ ਰਿਹਾ ਹੈ ਇਥੇ ਜ਼ਿਕਰਯੋਗ ਹੈ ਕਿ ਫੁੱਲਾਂ ਦੀ ਖੇਤੀ ਕਰਨਾ ਬਹੁਤ ਲਾਭਦਾਇਕ ਹੈ। ਇਸ ਧੰਦੇ ਨੂੰ ਛੋਟੇ ਤੋਂ ਛੋਟਾ ਕਿਸਾਨ ਵੀ ਅਪਣਾ ਸਕਦੇ ਹਨ। ਕਿਹਾ ਜਾਂਦਾ ਹੈ ਕੇ ਇਸ ਛੋਟੇ ਧੰਦੇ ਨਾਲ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਕਿਉਕਿ ਫੁਲਾਂ ਦਾ ਨਿਰਯਾਤ ਕਾਫੀ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ। ਫਲੋਰੀਕਲਚਰ, ਜਾਂ ਫੁੱਲਾਂ ਦੀ ਕਾਸ਼ਤ, ਬਗੀਚੇ ਅਤੇ ਬਾਗ ਲਈ ਫੁੱਲਾਂ ਅਤੇ ਸਜਾਵਟੀ ਪੌਦਿਆਂ ਦੀ ਖੇਤੀ ਅਤੇ ਫਲੋਰਿਸਟਰੀ ਲਈ ਅਨੁਸ਼ਾਸਨ ਹੈ, ਜਿਸ ਵਿਚ ਫੁੱਲਾਂ ਦੇ ਉਦਯੋਗ ਸ਼ਾਮਲ ਹਨ। ਫੁੱਲਾਂ ਦੀਆਂ ਨਵੀਆਂ ਕਿਸਮਾਂ ਦੇ ਪਲਾਂਟ ਪ੍ਰਜਨਨ ਦੇ ਦੁਆਰਾ ਵਿਕਾਸ, ਫੁੱਲਾਂ ਦੀ ਖੇਤੀ ਦੇ ਮੁਖ ਕਿੱਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਆਦਿ ਵੱਲੋਂ ਕੀਤੇ ਜਾ ਰਹੇ ਸਾਂਝੇ ਉੱਪਰਾਲਿਆਂ ਸਦਕਾ, ਪੰਜਾਬ ਦੇ ਕਿਸਾਨਾਂ ਦਾ ਰੁਝਾਨ ਸਤਰੰਗੇ ਇਨਕਲਾਬ ਭਾਵ ‘ਫੁੱਲਾ ਦੀ ਕਾਸ਼ਤ’ ਵੱਲ ਵੱਧ ਰਿਹਾ ਹੈ। ਫੁੱਲਾਂ ਦਾ ਵਪਾਰ ਵਿਸ਼ਵ ਪੱਧਰ ’ਤੇ ਸਨਅਤੀ ਦਰਜਾ ਰੱਖਦਾ ਹੈ। ਘਰੇਲੂ ਮੰਡੀਆਂ ਵਿੱਚ ਵੀ ਫੁੱਲਾਂ ਦੀ ਖਪਤ ਕਾਫੀ ਜ਼ਿਆਦਾ ਰਹਿੰਦੀ ਹੈ ਜਿਸ ਕਰ ਕੇ ਫੁੱਲਾਂ ਦੀ ਖੇਤੀ ਦੀਆਂ ਕਾਫੀ ਜ਼ਿਆਦਾ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਪੰਜਾਬ ਦਾ ਪੌਣ ਪਾਣੀ ਫੁੱਲਾਂ ਦੀ ਕਾਸ਼ਤ ਲਈ ਬਹੁਤ ਅਨੁਕੂਲ ਹੋਣ ਕਰ ਕੇ ਪੰਜਾਬ ਦੇ ਹੋਰ ਕਿਸਾਨ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਆਪਣੀ ਖੇਤੀ ਹੇਠੋਂ ਕੁੱਝ ਰਕਬਾ ਘਟਾ ਕੇ ਫੁੱਲਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਬਲਬੀਰ ਸਿੰਘ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਲਾਹੇਵੰਦ ਸੌਦਾ ਹੈ ਕਿਉਂਕਿ ਫੁੱਲਾਂ ਦੀ ਕਾਸ਼ਤ ਕਰ ਕੇ ਤਾਜੇ-ਫੁੱਲ, ਸੁਕਾਏ ਹੋਏ ਫੁੱਲ, ਫੁੱਲਾਂ ਦੇ ਬੀਜ਼, ਫੁੱਲਾਂ ਦੇ ਗੰਢੇ, ਟਿਸ਼ੂ ਕਲਚਰ ਰਾਹੀਂ ਤਿਆਰ ਜਾਂ ਗਮਲਿਆਂ ਵਿੱਚ ਵੀ ਫੁੱਲਾਂ ਦੇ ਪੌਦੇ ਤਿਆਰ ਕਰ ਕੇ ਵੇਚੇ ਜਾ ਸਕਦੇ ਹਨ। ਫੁੱਲਾਂ ਤੋਂ ਤਿਆਰ ਕੀਤਾ ਇਤਰ ਵੀ ਬਹੁਤ ਮਹਿੰਗਾ ਵਿਕਦਾ ਹੈ ਅਤੇ ਚੌਖਾ ਮੁਨਾਫ਼ਾ ਦੇ ਦਿੰਦਾ ਹੈ। ਪੰਜਾਬ ਵਿੱਚ ਪੈਦਾ ਕੀਤੇ ਹੋਏ ਫੁੱਲਾਂ ਦੇ ਬੀਜ਼ ਹਾਲੈਂਡ, ਅਮਰੀਕਾ, ਜਾਪਾਨ ਆਦਿ ਦੇਸ਼ਾਂ ਵਿੱਚ ਭੇਜੇ ਜਾ ਰਹੇ ਹਨ। ਸੋ, ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਖੇਤੀ ਦੀ ਨਵਾਂ ਉਭਰਦਾ ਰੂਪ ‘ਫੁੱਲਾਂ ਦੀ ਕਾਸ਼ਤ’ ਵੱਲ ਵੀ ਉਚੇਚਾ ਧਿਆਨ ਦੇਣ।

Loading