ਲੋਇਸਿਆਨਾ ਵਿਚ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਪ੍ਰਾਪਤ ਕੈਦੀ ਦੀ ਜੇਲ ਵਿਚ ਹੋਈ ਮੌਤ

In ਅਮਰੀਕਾ
February 27, 2025
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਲੋਇਸਿਆਨਾ ਵਿਚ ਇਕ 81 ਸਾਲਾ ਕੈਦੀ ਜਿਸ ਨੂੰ ਆਪਣੇ ਮਤਰੇਏ ਪੁੱਤਰ ਦੀ ਹੱਤਿਆ ਦੇ ਮਾਮਲੇ ਵਿਚ ਕੁਝ ਦਿਨਾਂ ਬਾਅਦ ਫਾਂਸੀ ਦਿੱਤੀ ਜਾਣੀ ਸੀ, ਦੀ ਜੇਲ ਵਿਚ ਮੌਤ ਹੋ ਜਾਣ ਦੀ ਖਬਰ ਹੈ। ਵਕੀਲ ਨੇ ਕਿਹਾ ਹੈ ਕਿ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕ੍ਰਿਸਟੋਫਰ ਸੈਪੂਲਵਾਡੋ ਲੰਬੇ ਸਮੇ ਤੋਂ ਬਿਮਾਰ ਸੀ। ਉਹ ਵੀਲਚੇਅਰ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਸੀ। ਉਹ ਕਈ ਬਿਮਾਰੀਆਂ ਤੋਂ ਪੀੜਤ ਸੀ। ਉਸ ਦੀ ਮੌਤ ਦੇ ਵਾਰੰਟ ਜਾਰੀ ਹੋਣ ਤੋਂ ਕੁਝ ਦਿਨ ਪਹਿਲਾਂ ਉਸ ਨੂੰ ਨਿਊ ਓਰਲੀਨਜ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿਥੋਂ ਛੁੱਟੀ ਮਿਲਣ ਉਪਰੰਤ ਉਹ ਲੋਇਸਿਆਨਾ ਦੀ ਅੰਗੋਲਾ ਸਥਿੱਤ ਸਟੇਟ ਜੇਲ ਵਿਚ ਪਰਤ ਆਇਆ ਸੀ। ਜਨਤਿਕ ਸੁਰੱਖਿਆ ਤੇ ਜੇਲਾਂ ਸਬੰਧੀ ਸਟੇਟ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਸੈਪੂਲਵਾਡੋ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਸ ਦੀ ਮੌਤ ਕੁੱਦਰਤੀ ਕਾਰਨਾਂ ਕਰਕੇ ਹੋਈ ਹੈ।

Loading