ਯੂਰਪ ਵੱਲੋਂ ਯੂਕ੍ਰੇਨ ਦੀ ਹਮਾਇਤ

In ਮੁੱਖ ਖ਼ਬਰਾਂ
March 03, 2025
ਨਿਊਯਾਰਕ: ਵ੍ਹਾਈਟ ਹਾਊਸ ’ਚ ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨਾਲ ਤਿੱਖੀ ਬਹਿਸ ਮਗਰੋਂ ਯੂਕਰੇਨ ਦੇ ਯੂਰਪੀ ਭਾਈਵਾਲ ਅਤੇ ਹੋਰ ਆਲਮੀ ਆਗੂ, ਜ਼ੇਲੈਂਸਕੀ ਦੀ ਹਮਾਇਤ ’ਤੇ ਆ ਗਏ ਹਨ। ਇਸ ਦੇ ਜਵਾਬ ’ਚ ਜ਼ੇਲੈਂਸਕੀ ਨੇ ਹਮਾਇਤ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ। ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਨੇ ‘ਐਕਸ’ ’ਤੇ ਕਿਹਾ, ‘‘ਤੁਹਾਡਾ ਮਾਣ ਯੂਕ੍ਰੇਨੀ ਲੋਕਾਂ ਦੀ ਬਹਾਦਰੀ ਦਾ ਸਨਮਾਨ ਕਰਦੀ ਹੈ। ਡਟੇ ਰਹੋ, ਬਹਾਦਰ ਬਣੋ ਅਤੇ ਨਿਡਰ ਰਹੋ। ਤੁਸੀਂ ਕਦੇ ਵੀ ਇਕੱਲੇ ਨਹੀਂ ਹੋ। ਅਸੀਂ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਲਈ ਤੁਹਾਡੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ।’’ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ, ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੈਲੋਨੀ, ਜਰਮਨੀ ਦੇ ਸੰਭਾਵੀ ਚਾਂਸਲਰ ਫ਼ਰੈਡਰਿਕ ਮਰਜ਼ ਅਤੇ ਹੋਰ ਮੁਲਕਾਂ ਦੇ ਆਗੂ ਨੇ ਵੀ ਜ਼ੇਲੈਂਸਕੀ ਨੂੰ ਹਮਾਇਤ ਦਿੱਤੀ ਹੈ।

Loading