ਕਿਉਂ ਪੁਲਿਸ ਮੁਕਾਬਲੇ ਹੋ ਰਹੇ ਨੇ ਪੰਜਾਬ ਵਿਚ?

In ਮੁੱਖ ਖ਼ਬਰਾਂ
March 04, 2025
ਬਟਾਲਾ : ਪੁਲਸ ਨੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਦੇ ਜੈਂਤੀਪੁਰ ਅਤੇ ਬਟਾਲਾ ਦੇ ਰਾਇਮਲ ਵਿਖੇ I ਬੰਬ ਧਮਾਕਿਆਂ ਦੇ ਕੇਸ ਵਿੱਚ ਸ਼ਾਮਲ ਮੁੱਖ ਦੋਸ਼ੀ, ਜਿਸ ਦੀ ਪਛਾਣ ਮੋਹਿਤ ਵਜੋਂ ਹੋਈ ਹੈ, ਨੂੰ ਪੰਜਾਬ ਪੁਲਸ ਦੀਆਂ ਟੀਮਾਂ ਨੇ ਵੀਰਵਾਰ ਦੇਰ ਸ਼ਾਮ ਬਟਾਲਾ ‘ਚ ਹੋਏ ਪੁਲਸ ਮੁਕਾਬਲੇ ਦੌਰਾਨ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਮਾਰ ਮੁਕਾਇਆ ਸੀ।ਪੁਲਿਸ ਅਨੁਸਾਰ ਇਸ ਦੌਰਾਨ ਇੱਕ 30 ਬੋਰ ਦਾ ਪਿਸਤੌਲ, ਜਿਸਦੀ ਵਰਤੋਂ ਮੋਹਿਤ ਨੇ ਪੁਲਸ ਪਾਰਟੀ 'ਤੇ ਗੋਲੀਬਾਰੀ ਕਰਨ ਲਈ ਕੀਤੀ ਸੀ, ਬਰਾਮਦ ਕੀਤਾ ਗਿਆ ।ਇਸ ਤੋਂ ਇਲਾਵਾ ਵਿਸ਼ਾਲ ਭੱਟੀ ਪੁੱਤਰ ਸੱਜਣ, ਵਾਸੀ ਬਸਰਪੁਰਾ, ਬਟਾਲਾ ਵੀ ਗ੍ਰਿਫਤਾਰ ਹੋ ਚੁੱਕਿਆ ਹੈ ਤੇ ਰਵਿੰਦਰ ਸਿੰਘ, ਵਾਸੀ ਬੁੱਢੇ ਦੀ ਖੂਈ ਤੇ ਰਾਜਬੀਰ ਪੁੱਤਰ ਅਮਰਬੀਰ ਵਾਸੀ ਬੁੱਢੇ ਦੀ ਖੂਈ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਕੀ ਹੈ ਇਸ ਪਿਛੇ ਸਚਾਈ ਇਸ ਸਭ ਤੋਂ ਬਾਅਦ ਮੋਹਿਤ ਦੇ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਹੈ। ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਅਤੇ ਗੁਰੂ ਘਰ ਸੇਵਾ ਕਰਦਾ ਸੀ। ਸਾਨੂੰ ਯਕੀਨ ਹੈ ਸਾਡਾ ਪੁੱਤ ਅਪਰਾਧ ਨਹੀਂ ਕਰ ਸਕਦਾ, ਪੁਲਸ ਵਲੋਂ ਨਾਜਾਇਜ਼ ਸਾਡੇ ਪੁੱਤ ਦਾ ਐਨਕਾਊਂਟਰ ਕੀਤਾ ਗਿਆ ਹੈ। ਮਾਪਿਆਂ ਨੇ ਕਿਹਾ ਕਿ ਇਕ ਮਹੀਨਾ ਹੀ ਕੰਮ ਦੇ ਜਾਂਦੇ ਹੋਇਆ ਸੀ ਅਤੇ ਰੋਜ਼ ਘਰ ਆਉਂਦਾ ਸੀ ਪਰ ਪਿਛਲੇ 2 ਦਿਨ ਤੋਂ ਘਰ ਨਹੀਂ ਆਇਆ ਜਿਸ ਤੋਂ ਬਾਅਦ ਬੀਤੀ ਰਾਤ ਖ਼ਬਰਾਂ ਤੋਂ ਪਤਾ ਲਗਾ ਕਿ ਸਾਡੇ ਪੁੱਤ ਦਾ ਪੁਲਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ। ਸ਼ੋਸ਼ਲ ਮੀਡੀਆ ਉਪਰ ਅਕਾਲੀ ਆਗੂ ਕਰਨੈਲ ਸਿੰਘ ਪੰਜੋਲੀ ਤੇ ਮਨੁੱਖੀ ਅਧਿਕਾਰਾਂ ਦੇ ਆਗੂ ਆਖ ਰਹੇ ਕਨ ਕਿ ਪੰਜਾਬ ਨੂੰ ਇੱਕ ਵਾਰ ਮੁੜ ਮੁਕੰਮਲ ਪੁਲਸ ਰਾਜ ਵਿੱਚ ਬਦਲਣ ਦੀ ਸ਼ਾਜਿਸ਼ ਕੇਂਦਰ ਸਰਕਾਰ ਦੇ ਇਸ਼ਾਰਾ ਉਪਰ ਆਰੰਭ ਹੋ ਚੁੱਕੀ ਹੈ ।ਮਨੁੱਖੀ ਅਧਿਕਾਰ ਸੰਗਠਨ ਅਨੁਸਾਰ ਆਮ ਆਦਮੀ ਪਾਰਟੀ ਦੇ ਪਿਛਲੇ ਦੋ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਪੁਲਸ ਕਰੀਬ ਦੋ ਦਰਜਨ ਨੌਜਵਾਨਾਂ ਨੂੰ ਗੈੱਗਸਟਰਾਂ ਦੇ ਲੇਬਲ ਹੇਠ ਝੂਠੇ ਮੁਕਾਬਲੇ ਬਣਾ ਚੁੱਕੀ ਹੈ ।ਪੰਜਾਬ ਦੀ ਕਿਸੇ ਵੀ ਰਾਜਸੀ ਪਾਰਟੀ ਨੇ ਇਸ ਪੁਲਸ ਦਮਨ ਚੱਕਰ ਖਿਲਾਫ ਬਣਦੀ ਆਵਾਜ਼ ਨਹੀਂ ਉਠਾਈ । ਹੁਣ ਤੱਕ ਨਾ ਹੀ ਇਸ ਮਸਲੇ ਪ੍ਰਤੀ ਕਿਸੇ ਜੱਥੇਬੰਦੀ ਨੇ ਤੱਥਾਂ ਦੀ ਪੜਤਾਲ ਕੀਤੀ ਅਤੇ ਨਾ ਹੀ ਅਦਾਲਤਾਂ ਨੇ ਪੁਲਸ ਮੁਕਾਬਲਿਆਂ ਦੇ ਦਾਅਵਿਆਂ ਦੀ ਕੋਈ ਜਾਂਚ ਕਰਵਾਈ ਹੈ ।ਕਿਸੇ ਨੂੰ ਕੋਈ ਸ਼ੱਕ ਹੈ ਕਿ ਇਹ ਹਿਰਾਸਤੀ ਕਤਲ ਨਹੀਂ ਹੈ? ਜਿਹੜੀ ਸਕ੍ਰਿਪਟ ਪੁਲਿਸ ਨੇ ਮੋਹਿਤ ਦੇ ਕਤਲ ਤੋਂ ਬਾਅਦ ਦੱਸੀ ਹੈ, ਇਹ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਹੁਣ ਤੱਕ ਦਰਜਨਾਂ ਵਾਰ ਦੁਹਰਾਈ ਜਾ ਚੁੱਕੀ ਹੈ। ਪਹਿਲਾਂ ਇਹ ਸਕ੍ਰਿਪਟ ਹਿਰਾਸਤ ਵਿਚਲੇ ਕਥਿਤ ਗੈਂਗਸਟਰਾਂ ਜਾਂ ਹੋਰ ਦੋਸ਼ੀਆਂ ਨੂੰ ਜ਼ਖਮੀ ਕਰਨ ਲਈ ਵਰਤੀ ਜਾ ਰਹੀ ਸੀ ਪਰ ਹੁਣ ਇਹ ਸਿੱਧੀ-ਸਿੱਧੀ ਕਤਲਾਂ ਲਈ ਵੀ ਦੁਹਰਾਈ ਜਾਣ ਲੱਗ ਪਈ ਹੈ। ਇਹ ਉਹੀ ਸਰਕਾਰੀ ਅਤੇ ਪੁਲਿਸ ਸਥਾਪਤੀ ਹੈ, ਜਿਹੜੀ ਲਾਰੈਂਸ ਬਿਸ਼ਨੋਈ ਦੀ ਪੁਲਿਸ ਹਿਰਾਸਤ ਵਿੱਚੋਂ ਹੋਈ ਇੰਟਰਵਿਊ ‘ਤੇ ਡੇਢ ਸਾਲ ਕੋਈ ਸੱਚ ਨਹੀਂ ਦੱਸਦੀ ਤੇ ਉਸ ਲਈ ਜਿੰਮੇਵਾਰ ਸੀਨੀਅਰ ਅਧਿਕਾਰੀਆਂ ਨੂੰ ਬਚਾਉਂਦੀ ਹੈ। ਼ ਮਨੁੱਖੀ ਅਧਿਕਾਰ ਦੇ ਆਗੂ ਅਮਰੀਕ ਸਿੰਘ ਅਨੁਸਾਰ ਭਗਵੰਤ ਮਾਨ ਪੰਜਾਬ ਦਾ ਨਿਹਾਇਤ ਨਿਕੰਮਾ ਅਤੇ ਕਮਜ਼ੋਰ ਮੁੱਖ ਮੰਤਰੀ ਸਾਬਤ ਹੋਇਆ ।ਜੋ ਸਿਆਸੀ ,ਪ੍ਰਸ਼ਾਸਨਿਕ ਅਤੇ ਅਮਨ ਕਾਨੂੰਨ ਜਿਹੇ ਮਹੱਤਵਪੂਰਨ ਮਸਲਿਆਂ ਪ੍ਰਤੀ ਦਿੱਲੀ ਤੋ ਮਿਲੇ ਇਸ਼ਾਰਿਆਂ ਨਾਲ ਇੱਕ ਕਠਪੁਤਲੀ ਦੀ ਤਰ੍ਹਾਂ ਕੰਮ ਕਰਦਾ ।ਝੂਠੇ ਮੁਕਾਬਲਿਆਂ ਦੇ ਨਾਲ ਪੁਲਸ ਵੱਲੋਂ ਯੋਗੀ ਸਰਕਾਰ ਦੀ ਤਰਜ਼ ਉੱਤੇ ਬੁਲਡੋਜ਼ਰ ਯੋਜਨਾ ਵੀ ਲਿਆਉਂਦੀ ਗਈ ਹੈ ।ਅੱਜ ਭਾਵੇਂ ਡਰੱਗ ਡੀਲਰਾਂ ਦੇ ਘਰ ਢਾਹਣ ਦੇ ਦਾਅਵੇ ਕੀਤੇ ਜਾ ਰਹੇ ਹਨ,ਕੱਲ ਨੂੰ ਇਹ ਨੀਤੀ ਦੇਸ਼ ਦੀ ਅਖੌਤੀ ਏਕਤਾ ਨੂੰ ਚਨੌਤੀ ਦੇਣ ਵਾਲਿਆਂ ਤੇ ਇਸਤੇਮਾਲ ਕੀਤੀ ਜਾ ਸਕਦੀ ਹੈ ।

Loading