ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਯੂਕਰੇਨ ਰੂਸ ਯੁੱਧ ਜਲਦੀ ਹੀ ਖਤਮ ਹੋ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਬੰਧੀ ਯਤਨ ਕਰ ਰਹੇ ਹਨ। ਵ੍ਹਾਈਟ ਹਾਊਸ ਦੇ ਵਿਸ਼ੇਸ਼ ਦੂਤ ਸਟੀਵ ਵਿੱਟੇਕਰ ਨੇ ਹੁਣੇ ਜਿਹੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਯੁੱਧ ਨੂੰ ਖਤਮ ਕਰਨਾ ਚਾਹੁੰਦੇ ਹਨ। ਟਰੰਪ ਇਸ ਹਫ਼ਤੇ ਯੂਕਰੇਨ ਅਤੇ ਰੂਸ ਦੇ ਰਾਸ਼ਟਰਪਤੀਆਂ ਨਾਲ ਗੱਲ ਕਰ ਸਕਦੇ ਹਨ।
ਵ੍ਹਾਈਟ ਹਾਊਸ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਨੇ ਸੀਐਨਐਨ ਦੇ ਨਾਲ ਗੱਲਬਾਤ ਵਿੱਚ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਯੂਕਰੇਨ ਨਾਲ ਆਪਣੀ ਗੱਲਬਾਤ ਜਾਰੀ ਰੱਖ ਰਿਹਾ ਹੈ।ਮੈਨੂੰ ਉਮੀਦ ਹੈ ਕਿ ਇਸ ਹਫ਼ਤੇ ਦੋਵਾਂ ਰਾਸ਼ਟਰਪਤੀਆਂ ਵਿਚਕਾਰ ਇੱਕ ਗੱਲਬਾਤ ਹੋਵੇਗੀ। ਅਸੀਂ ਯੂਕਰੇਨੀ ਅਧਿਕਾਰੀਆਂ ਨਾਲ ਵੀ ਚਰਚਾ ਜਾਰੀ ਰੱਖ ਰਹੇ ਹਾਂ।
ਇੰਟਰਫੈਕਸ ਨਿਊਜ਼ ਏਜੰਸੀ ਦੇ ਅਨੁਸਾਰ, ਬੀਤੇ ਹਫਤੇ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਸੀ ਕਿ ਪੁਤਿਨ ਨੇ ਵਿਟਕਾਫ ਨੂੰ ਕਿਹਾ ਸੀ ਕਿ ਟਰੰਪ ਨੂੰ ਸੁਨੇਹਾ ਭੇਜੇ ਤੇ ਸੰਭਾਵਿਤ ਜੰਗਬੰਦੀ ਸਮਝੌਤੇ ਦੀ ਸੰਭਾਵਨਾ 'ਤੇ ਚਰਚਾ ਵੀ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫ਼ਤੇ ਹੀ ਵ੍ਹਾਈਟ ਹਾਊਸ ਦੇ ਵਿਸ਼ੇਸ਼ ਦੂਤ ਵਿਟਕੋਫ ਨੇ ਮਾਸਕੋ ਵਿੱਚ ਪੁਤਿਨ ਨਾਲ ਮੁਲਾਕਾਤ ਕੀਤੀ ਸੀ। ਵਿਟਕੋਫ ਨੇ ਪੁਤਿਨ ਨਾਲ ਆਪਣੀ ਗੱਲਬਾਤ ਨੂੰ "ਸਕਾਰਾਤਮਕ" ਦੱਸਿਆ ਸੀ। ਉਨ੍ਹਾਂ ਕਿਹਾ ਕਿ ਇਹ ਇੱਕ ਹੱਲ ਲੱਭਣ ਲਈ ਚਰਚਾ ਸੀ। ਉਸਦਾ ਮੰਨਣਾ ਹੈ ਕਿ ਦੋਵੇਂ ਆਗੂ ਯੁੱਧ ਖਤਮ ਕਰਨਾ ਚਾਹੁੰਦੇ ਹਨ।
ਵ੍ਹੀਟ ਕੈਫੇ ਨੇ ਕਿਹਾ ਕਿ ਡੋਨਾਲਡ ਟਰੰਪ ਨੂੰ ਉਮੀਦ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਕਿਸੇ ਕਿਸਮ ਦਾ ਸਮਝੌਤਾ ਹੋ ਜਾਵੇਗਾ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਰੂਸ-ਯੂਕਰੇਨ ਜੰਗਬੰਦੀ ਸਮਝੌਤਾ ਕੁਝ ਹਫ਼ਤਿਆਂ ਦੇ ਅੰਦਰ ਹੋ ਸਕਦਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਨੇ ਦੱਸਿਆ ਕਿ ਹਾਲਾਂਕਿ ਵਲਾਦੀਮੀਰ ਪੁਤਿਨ "ਜੰਗਬੰਦੀ 'ਤੇ ਵਿਚਾਰ ਕਰਨਗੇ, ਪਰ ਹੋਰ ਵੀ ਚੀਜ਼ਾਂ ਹਨ ਜੋ ਉਹ ਦੇਖਣਾ ਚਾਹੁੰਦੇ ਹਨ ਅਤੇ ਰਾਸ਼ਟਰਪਤੀ ਟਰੰਪ ਦੀ ਰਾਸ਼ਟਰੀ ਸੁਰੱਖਿਆ ਟੀਮ ਆਉਣ ਵਾਲੇ ਦਿਨਾਂ ਵਿੱਚ ਵਿਚਾਰ ਕਰ ਰਹੀ ਹੈ।"
ਯੂਕਰੇਨ ਭਵਿੱਖ ਵਿੱਚ ਰੂਸੀ ਹਮਲਿਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਅਮਰੀਕਾ ਅਤੇ ਹੋਰ ਸਹਿਯੋਗੀਆਂ ਤੋਂ ਸੁਰੱਖਿਆ ਗਾਰੰਟੀ ਚਾਹੁੰਦਾ ਹੈ। ਪਰ ਵ੍ਹਾਈਟ ਹਾਊਸ ਇਸ ਪ੍ਰਤੀ ਵਚਨਬੱਧ ਹੋਣ ਤੋਂ ਝਿਜਕ ਰਿਹਾ ਹੈ। ਇਸੇ ਕਾਰਨ ਕਰਕੇ ਕੁਝ ਹਫ਼ਤੇ ਪਹਿਲਾਂ ਕੀਵ ਨਾਲ ਵਾਸ਼ਿੰਗਟਨ ਦਾ ਖਣਿਜ ਸੌਦਾ ਟੁੱਟ ਗਿਆ ਸੀ।
ਜੰਗਬੰਦੀ ਲਈ ਟਰੰਪ ਦਾ ਦਬਾਅ ਵਿਵਾਦਪੂਰਨ ਰਿਹਾ ਹੈ, ਜਿਸ ਕਾਰਨ ਕੀਵ ਅਤੇ ਯੂਰਪ ਵਿੱਚ ਗੁੱਸਾ ਪੈਦਾ ਹੋ ਗਿਆ ਸੀ ਕਿ ਅਮਰੀਕਾ ਯੂਕਰੇਨ ਨੂੰ ਰੂਸ ਅੱਗੇ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਯੂਕਰੇਨੀਆਂ 'ਤੇ ਹਥਿਆਰ ਸਪਲਾਈ ਕਰਨ ਅਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਲਈ ਪਬੰਦੀ ਲਗਾਉਣ ਦੀ ਧਮਕੀ ਦਿੱਤੀ ਸੀ, ਜਿਸ ਨੂੰ ਬਾਅਦ ਵਿੱਚ ਬਹਾਲ ਕਰ ਦਿੱਤਾ ਗਿਆ ਸੀ।
ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ "ਤਾਨਾਸ਼ਾਹ" ਕਿਹਾ ਸੀ ਅਤੇ ਕਿਹਾ ਸੀ ਕਿ ਰੂਸੀਆਂ ਨਾਲੋਂ ਯੂਕਰੇਨੀਆਂ ਨਾਲ ਗੱਲਬਾਤ ਕਰਨਾ ਵਧੇਰੇ ਮੁਸ਼ਕਲ ਹੈ। ਸੀਨੀਅਰ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਤਿੰਨ ਸਾਲਾਂ ਦੀ ਜੰਗ ਤੋਂ ਬਾਅਦ, ਦੋਵਾਂ ਧਿਰਾਂ ਲਈ ਜ਼ਮੀਨ 'ਤੇ ਸ਼ਾਂਤੀ ਲਿਆਉਣ ਲਈ ਗੱਲਬਾਤ ਕਰਨਾ ਜ਼ਰੂਰੀ ਹੈ।
'
ਅਸਲੀਅਤ ਇਹ ਹੈ ਕਿ ਯੂਕਰੇਨ ਜੰਗ ਦੁਆਲੇ ਪੈਦਾ ਹੋਏ ਨਵੇਂ ਹਾਲਾਤਾਂ ਵਿੱਚੋਂ ਜਿੱਥੇ ਰੂਸ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ, ਉੱਥੇ ਦੂਜੇ ਪਾਸੇ ਚੀਨ ਜੰਗਾਂ ਤੋਂ ਲਾਂਭੇ ਰਹਿਕੇ ਆਪਣੇ ਵਪਾਰਕ ਹਿੱਤਾਂ ਲਈ ਸੰਸਾਰ ਮੰਡੀ ਵਿੱਚ ਲਗਾਤਾਰ ਮਜ਼ਬੂਤੀ ਨਾਲ ਪੈਰ ਪਸਾਰ ਰਿਹਾ ਹੈ। ਟਰੰਪ ਪ੍ਰਸ਼ਾਸ਼ਨ ਦੀ ਯੂਕਰੇਨ ਜੰਗ ਨੂੰ ਲੈ ਕੇ ਬਦਲੀ ਨੀਤੀ ਨਾਲ ਯੂਰੋਪ ਅੰਦਰ ਅਮਰੀਕੀ ਸਾਖ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ਵੱਲੋਂ ਨਾਟੋ ਵਿਚੋਂ ਬਾਹਰ ਆਉਣ, ਯੂਐੱਸ ਏਡ ਬੰਦ ਕਰਨ ਅਤੇ ਨਾਟੋ ਭਾਈਵਾਲਾਂ ਉੱਤੇ ਫੌਜੀ ਖਰਚ ਲਈ ਬਜਟ ਹੋਰ ਵਧਾਉਣ ਦਾ ਦਬਾਅ ਅਤੇ ਟੈਰਿਫ ਨੂੰ ਲੈ ਕੇ ਯੂਰੋਪ, ਕੈਨੇਡਾ, ਮੈਕਸੀਕੋ, ਭਾਰਤ ਆਦਿ ਭਾਈਵਾਲਾਂ ਨਾਲ ਸ਼ੁਰੂ ਹੋਈ ਵਪਾਰਕ ਜੰਗ ਕਾਰਨ ਇਹਨਾਂ ਮੁਲਕਾਂ ਨੇ ਅਮਰੀਕਾ ਉੱਤੇ ਨਿਰਭਰਤਾ ਘਟਾਉਣ ਤੇ ਆਪਸੀ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਯਤਨ ਤੇਜ਼ ਕਰ ਦਿੱਤੇ ਹਨ। ਇਸ ਨਾਲ ਯੂਰੋ ਜ਼ੋਨ ਅਤੇ ਬ੍ਰਿਕਸ ਦੇਸ਼ਾਂ ਵਿਚਕਾਰ ਆਪਸੀ ਤਾਲਮੇਲ ਵਧ ਰਿਹਾ ਹੈ। ਚੀਨ, ਰੂਸ, ਯੂਰੋਪੀਅਨ ਯੂਨੀਅਨ, ਬ੍ਰਿਕਸ ਤੇ ਅਮਰੀਕੀ ਸਾਮਰਾਜ ਵਿਰੋਧੀ ਲਾਤੀਨੀ ਮੁਲਕਾਂ ਦੀ ਅਮਰੀਕਾ ਖਿਲਾਫ ਵਧਦੀ ਬੇਭਰੋਸਗੀ ਅਮਰੀਕੀ ਸਾਮਰਾਜ ਲਈ ਖਤਰੇ ਦੀ ਘੰਟੀ ਹੈ।
ਸ਼ਾਂਤੀ ਸਮਝੌਤੇ ਦੇ ਅੱਧ-ਵਿਚਾਲੇ ਲਟਕਣ ਨਾਲ ਰੂਸ ਦੇ ਹੌਸਲੇ ਹੋਰ ਮਜ਼ਬੂਤ ਹੋਏ ਹਨ। ਇਹ ਜੰਗ ਵਿਸ਼ਵ ਦੀਆਂ ਬਹੁਕੌਮੀ ਹਥਿਆਰ ਕਾਰਪੋਰੇਸ਼ਨਾਂ ਦੇ ਜੰਗੀ ਵਪਾਰ ਦੀ ਸ਼ਾਹਰਗ ਬਣ ਗਈ ਹੈ। ਜੇਕਰ ਰੂਸ ਜੰਗ ਜਾਰੀ ਰੱਖਦਾ ਹੈ ਤਾਂ ਗਲੋਬਲ ਸਪਲਾਈ ਚੇਨ ਪ੍ਰਭਾਵਿਤ ਹੋਣ ਨਾਲ ਤੇਲ, ਗੈਸ, ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਹੇਗਾ। ਰੂਸ-ਯੂਕਰੇਨ ਸਮੇਤ ਸੰਸਾਰ ਭਰ ਦੇ ਲੋਕਾਂ ਨੂੰ ਸਾਮਰਾਜੀ ਜੰਗਾਂ ਦੀ ਕੀਮਤ ਤਾਰਨੀ ਪਵੇਗੀ
![]()
