ਕੈਰੋਲੀਨਾ ਦੇ ਜੰਗਲ ਨੂੰ ਲੱਗੀ ਅੱਗ ਹੋਰ ਖੇਤਰਾਂ ਵਿਚ ਫੈਲੀ, ਲੋਕ ਸੁਰੱਖਿਅਤ ਥਾਵਾਂ ਵੱਲਜਾਣ ਲਈ ਮਜਬੂਰ

In ਅਮਰੀਕਾ
March 27, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਪੱਛਮੀ ਉੱਤਰੀ ਕੈਰੋਲੀਨਾ ਦੇ ਕੁਝ ਹਿੱਸਿਆਂ ਵਿਚ ਲੱਗੀ ਭਿਆਨਕ ਅਜੇ ਨਿਯੰਤਰਣ ਤੋਂ ਬਾਹਰ ਹੈ ਤੇ ਅੱਗ ਹੋਰ ਖੇਤਰ ਵਿਚ ਫੈਲ ਰਹੀ ਹੈ। ਦਿਹਾਤੀ ਪੋਲਕ ਕਾਊਂਟੀ ਵਿਚ ਘੱਟੋ ਘੱਟ 3 ਥਾਵਾਂ 'ਤੇ ਲੱਗੀ ਅੱਗ ਉਪਰ ਕਾਬੂ ਪਾਉਣ ਲਈ ਅੱਗ ਬੁਝਾਊ ਅਮਲਾ ਜੂੂਝ ਰਿਹਾ ਹੈ। ਅੱਗ ਨਾਲ ਹੁਣ ਤੱਕ 5700 ਏਕੜ ਤੋਂ ਵਧ ਰਕਬਾ ਸੜ ਚੁੱਕਾ ਹੈ। ਕਈ ਘਰ ਤੇ ਹੋਰ ਇਮਾਰਤਾਂ ਨਸ਼ਟ ਹੋ ਗਈਆਂ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਗਵਰਨਰ ਜੋਸ਼ ਸਟੀਨ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਹੈ ਕਿ ਮੈ ਪੋਲਕ ਕਾਊਂਟੀ ਵਿਚ ਲੱਗੀ ਅੱਗ ਤੋਂ ਚਿੰਤਤ ਹਾਂ ਜਿਥੇ ਪਹਿਲਾਂ ਹੀ ਲੋਕ ਕੁੱਦਰਤੀ ਆਫਤ ਤੋਂ ਉਭਰਨ ਲਈ ਜਦੋਜਹਿਦ ਕਰ ਰਹੇ ਹਨ। ਸਟੀਨ ਨੇ ਸਥਾਨਕ ਵਸਨੀਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਹੰਗਾਮੀ ਸਥਿੱਤ ਬਾਰੇ ਚੌਕਸ ਰਹਿਣ ਤੇ ਜੇਕਰ ਲੋੜ ਸਮਝਣ ਤਾਂ ਘਰ ਬਾਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ। ਸਟੇਟ ਫਾਰੈਸਟ ਸਰਵਿਸ ਨੇ ਕਿਹਾ ਹੈ ਕਿ ਪੋਲਕ ਕਾਊਂਟੀ ਵਿਚ ਦੋ ਥਾਵਾਂ 'ਤੇ ਲੱਗੀ ਭਿਆਨਕ ਅੱਗ ਜਿਸ ਨੂੰ 'ਬਲੈਕ ਕੋਵ ਕੰਪਲੈਕਸ ਫਾਇਰ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨਾਲ 5500 ਏਕੜ ਤੋਂ ਵਧ ਰਕਬਾ ਸੜ ਚੁੱਕਾ ਹੈ ਤੇ ਅਜੇ ਤੱਕ ਅੱਗ ਉਪਰ 0% ਕਾਬੂ ਪਾਇਆ ਜਾ ਸਕਿਆ ਹੈ। ਉੱਤਰੀ ਕੈਰੋਲੀਨਾ ਤੇ 8 ਹੋਰ ਰਾਜਾਂ ਦਾ ਅੱਗ ਬੁਝਾਊ ਅਮਲਾ ਅੱਗ ਉਪਰ ਕਾਬੂ ਪਾਉਣ ਦੇ ਕੰਮ ਵਿਚ ਲੱਗਾ ਹੋਇਆ ਹੈ। ਬਲੈਕ ਕੋਵ ਫਾਇਰ ਵੱਡੀ ਹੰਗਰੀ ਕਰੀਕ ਸੜਕ ਦੇ ਨਾਲ ਨਾਲ ਹੈਂਡਰਸਨ ਕਾਊਂਟੀ ਵੱਲ ਵਧ ਰਹੀ ਹੈ ਜਿਥੇ ਅੱਗ ਬੁਝਾਊ ਅਮਲਾ ਅੱਗ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਜਦੋ ਜਹਿਦ ਕਰ ਰਿਹਾ ਹੈ। ਖੁਸ਼ਕ ਹਾਲਾਤ ਕਾਰਨ ਅੱਗ ਤੇਜੀ ਨਾਲ ਫੈਲੀ ਹੈ । ਨੈਸ਼ਨਲ ਵੈਦਰ ਸਰਵਿਸ ਅਨੁਸਾਰ ਇਹ ਹਾਲਾਤ ਅਜੇ ਭਵਿੱਖ ਵਿਚ ਵੀ ਬਣੇ ਰਹਿਣ ਦਾ ਅਨੁਮਾਨ ਹੈ।

Loading