ਫ਼ਿਲਮ ‘ਕੇਸਰੀ 2’ ਦੀ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

In ਪੰਜਾਬ
April 18, 2025
ਅੰਮ੍ਰਿਤਸਰ/ਏ.ਟੀ.ਨਿਊਜ਼ : ਬਾਲੀਵੁੱਡ ਫਿਲਮ ‘ਕੇਸਰੀ-2’ ਦੇ ਕਲਾਕਾਰ ਅਕਸ਼ੈ ਕੁਮਾਰ, ਅਨੰਨਿਆ ਪਾਂਡੇ, ਆਰ.ਮਾਧਵਨ ਤੇ ਹੋਰਨਾਂ ਨੇ ਪਿਛਲੇ ਦਿਨੀਂ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਪਣੀ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ। ਉਨ੍ਹਾਂ ਨੇ ਗੁਰੂ ਘਰ ਵਿਖੇ ਪ੍ਰਕਰਮਾ ਕੀਤੀ ਅਤੇ ਸੱਚਖੰਡ ਵਿਖੇ ਮੱਥਾ ਟੇਕਿਆ। ਇਸ ਮੌਕੇ ਮੀਡੀਆ ਨਾਲ ਗੱਲ ਕਰਨ ਤੋਂ ਗੁਰੇਜ਼ ਕੀਤਾ। ਇਹ ਫਿਲਮ ਜੱਲ੍ਹਿਆਂਵਾਲਾ ਬਾਗ ਇਤਿਹਾਸ ਨਾਲ ਸਬੰਧਤ ਹੈ। ਲੰਘੇ ਦਿਨ ਜੱਲ੍ਹਿਆਂਵਾਲਾ ਬਾਗ਼ ਸਾਕੇ ਦੀ 106ਵੀਂ ਵਰ੍ਹੇਗੰਢ ਮਨਾਈ ਗਈ ਸੀ।

Loading