
ਕੈਨੇਡਾ ਚੋਣਾਂ ਦੌਰਾਨ ਜਗਮੀਤ ਸਿੰਘ ਦੀ ਨਿਊ ਡੈਮੇਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਨੂੰ ਵੱਡਾ ਝਟਕਾ ਲੱਗਿਆ ਹੈ। ਜਗਮੀਤ ਸਿੰਘ ਆਪਣੇ ਹਲਕੇ ਤੋਂ ਸੀਟ ਹਾਰ ਗਏ ਹਨ। ਇਸ ਮਗਰੋਂ ਜਗਮੀਤ ਸਿੰਘ ਨੇ ਐੱਨ.ਡੀ.ਪੀ ਲੀਡਰ ਵਜੋਂ ਅਸਤੀਫ਼ਾ ਦੇ ਦਿੱਤਾ ਹੈ।
ਇਸ ਦੇ ਨਾਲ ਹੀ ਨਿਊ ਡੈਮੋਕ੍ਰੇਟਿਕ ਪਾਰਟੀ 12 ਸੀਟਾਂ ਵੀ ਹਾਸਲ ਕਰਨ ਵਿੱਚ ਅਸਫ਼ਲ ਰਹੀ, ਇਸ ਤਰ੍ਹਾਂ ਪਾਰਟੀ ਦਾ ਰਾਸ਼ਟਰੀ ਦਰਜਾ ਗੁਆ ਬੈਠੀ। ਪਿਛਲੀਆਂ ਚੋਣਾਂ ਦੌਰਾਨ ਐੱਨ.ਡੀ.ਪੀ. ਪਾਰਟੀ ਨੇ 24 ਸੀਟਾਂ ਪ੍ਰਾਪਤ ਕੀਤੀਆਂ ਸਨ। ਇਸ ਘਟਨਾਕ੍ਰਮ ਨੂੰ ਕੈਨੇਡਾ ਵਿੱਚ ਖ਼ਾਲਿਸਤਾਨ ਸਮਰਥਕਾਂ ਲਈ ਇੱਕ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਨੂੰ ਖ਼ਾਲਿਸਤਾਨੀ ਹਮਦਰਦ ਵਜੋਂ ਜਾਣਿਆ ਜਾਂਦਾ ਹੈ।